ਕਿਸਾਨ ਮੋਰਚੇ ਵਿੱਚ ਗਾਇਕ ਜੱਸ ਬਾਜਵਾ ਦਾ ਗੁਅਚਿਆ ਮੋਬਾਈਲ ਫੋਨ, ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ

By  Rupinder Kaler March 24th 2021 02:59 PM

23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ । ਕਿਸਾਨਾਂ ਦੇ ਇਸ ਪ੍ਰੋਗ੍ਰਾਮ ਵਿੱਚ ਬੱਬੂ ਮਾਨ, ਸਰਬਜੀਤ ਸਿੰਘ ਚੀਮਾ, ਜੱਸ ਬਾਜਵਾ, ਸੋਨੀਆ ਮਾਨ ਸਮੇਤ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਹਾਜ਼ਰੀ ਲਗਵਾਈ ਸੀ । ਇਸ ਰੈਲੀ ਵਿੱਚ ਕੁਝ ਲੋਕਾਂ ਦੇ ਮੋਬਾਈਲ ਫੋਨ ਵੀ ਗਾਇਬ ਹੋ ਗਏ ।

image credit: instagram

ਹੋਰ ਪੜ੍ਹੋ :

ਆਮਿਰ ਖ਼ਾਨ ਵੀ ਕੋਰੋਨਾ ਵਾਇਰਸ ਦੇ ਹੋਏ ਸ਼ਿਕਾਰ, ਟੈਸਟ ਰਿਪੋਰਟ ਆਈ ਪਾਜ਼ਟਿਵ

image credit: instagram

ਇਹਨਾਂ ਲੋਕਾਂ ਵਿੱਚੋਂ ਜੱਸ ਬਾਜਵਾ ਵੀ ਇੱਕ ਹਨ । ਜੱਸ ਬਾਜਵਾ ਸਟੇਜ ਤੋਂ ਸਪੀਚ ਦੇ ਕੇ ਹੇਠਾਂ ਉੱਤਰੇ ਤਾਂ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਮੋਬਾਈਲ ਗਾਇਬ ਸੀ, ਮੋਬਾਈਲ ਵਿੱਚ ਬਹੁਤ ਹੀ ਅਹਿਮ ਜਾਣਕਾਰੀ ਸੀ ਜਿਸ ਦੀ ਵਜ੍ਹਾ ਕਰਕੇ ਜੱਸ ਬਾਜਵਾ ਨੇ ਮੋਬਾਈਲ ਵਾਪਸ ਕਰਨ ਵਾਲੇ ਲਈ ਵੱਡੇ ਇਨਾਮ ਦਾ ਐਲਾਨ ਕੀਤਾ ਹੈ । ਇਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।

inside pic of jass bajwa with kisan image credit: instagram

ਇਸ ਵੀਡੀਓ ਵਿੱਚ ਜੱਸ ਬਾਜਵਾ ਨੇ ਦੱਸਿਆ ਕਿ ਮੋਬਾਈਲ 'ਚ ਬਹੁਤ ਜ਼ਰੂਰੀ ਨੰਬਰ ਨੇ ਅਤੇ ਹੋਰ ਵੀ ਕੁਝ ਜ਼ਰੂਰੀ ਡਾਟਾ ਹੈ ਨਾਲ ਹੀ ਬਾਜਵਾ ਨੇ ਕਿਹਾ ਕਿ ਮੋਬਾਈਲ ਮੋੜਨ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ । ਜੱਸ ਬਾਜਵਾ ਨੇ ਮੋਬਾਈਲ ਵਾਪਸ ਮੋੜਨ ਵਾਲੇ ਲਈ ਇੱਕ ਲੱਖ ਦੇ ਇਨਾਮ ਦਾ ਐਲਾਨ ਕਰ ਦਿੱਤਾ ਹੈ ।

 

View this post on Instagram

 

A post shared by Jass Bajwa (ਜੱਸਾ ਜੱਟ) (@officialjassbajwa)

Related Post