ਜੈਜ਼ੀ ਬੀ ਮਨਾ ਰਹੇ ਧੀ ਦਾ ਜਨਮ ਦਿਨ,ਤਸਵੀਰ ਸਾਂਝੀ ਕਰਕੇ ਧੀ ਲਈ ਲਿਖਿਆ ਇਹ ਸੁਨੇਹਾ

By  Shaminder November 23rd 2019 11:21 AM

ਜੈਜ਼ੀ ਬੀ ਨੇ ਆਪਣੇ ਲੱਕੀ ਚਾਰਮ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਇਹ ਲੱਕੀ ਚਾਰਮ ਹੈ ਉਨ੍ਹਾਂ ਦੀ ਲਾਡੋ ਰਾਣੀ ਯਾਨੀ ਕਿ ਉਨ੍ਹਾਂ ਦੀ ਪਿਆਰੀ ਜਿਹੀ ਬੇਟੀ । ਜਿਸ ਦੇ ਜਨਮ ਦਿਨ 'ਤੇ ਉਨ੍ਹਾਂ ਨੇ ਇੱਕ ਤਸਵੀਰ ਜੋ ਕਿ ਉਸ ਦੇ ਬਚਪਨ ਦੀ ਹੈ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਜੈਜ਼ੀ ਬੀ ਨੇ ਲਿਖਿਆ ਕਿ "ਹੈਪੀ ਬਰਥਡੇ ਟੂ ਮੇਰੀ ਲੱਕੀ ਚਾਰਮ ਵਾਹਿਗੁਰੂ ਹਮੇਸ਼ਾ ਤੁਹਾਡੇ 'ਤੇ ਕਿਰਪਾ ਅਤੇ ਮਿਹਰ ਭਰਿਆ ਹੱਥ ਰੱਖਣ,ਮੇਰੀ ਛੋਟੀ ਧੀ ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿੰਨੇ ਸਾਲਾਂ ਦੀ ਹੋ ਗਈ ।

ਹੋਰ ਵੇਖੋ:ਜੈਜ਼ੀ ਬੀ ਤੇ ਕਰਨ ਔਜਲਾ ਇਕੱਠੇ ਲੈ ਕੇ ਆ ਰਹੇ ਨੇ ਨਵਾਂ ਗੀਤ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

https://www.instagram.com/p/B5L5NGVlraL/

ਮੈਂ ਜ਼ਿੰਦਗੀ ਦੇ ਹਰ ਪੜਾਅ 'ਤੇ ਤੇਰੇ ਨਾਲ ਹੈ ਅਤੇ ਮੇਰਾ ਪਿਆਰ ਹਮੇਸ਼ਾ ਤੇਰੇ ਲਈ ਬਰਕਰਾਰ ਰਹੇਗਾ"।ਦੱਸ ਦਈਏ ਕਿ ਜੈਜ਼ੀ ਬੀ ਧੀ ਜਵਾਨ ਹੈ ਅਤੇ ਉਨ੍ਹਾਂ ਨੇ ਆਪਣੀ ਧੀ ਦੀ ਇਹ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/B49I9oElQaZ/

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਧੀ ਦੇ ਵਧੀਆ ਜੀਵਨ ਦੀ ਵੀ ਕਾਮਨਾ ਕੀਤੀ ਹੈ।ਜੈਜ਼ੀ ਬੀ ਭੰਗੜਾ ਕਿੰਗ ਦੇ ਨਾਲ ਮਸ਼ਹੂਰ ਹਨ ਅਤੇ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗਾਏ ਹਨ । ਹਾਲ 'ਚ ਹੀ ਉਨ੍ਹਾਂ ਦਾ ਗੀਤ ਆਇਆ ਸੀ ਇਸ ਗੀਤ 'ਚ ਅਪਾਚੀ ਇੰਡੀਅਨ ਨੇ ਰੈਪ ਕੀਤਾ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ

Related Post