ਗਾਇਕਾ ਜੈਨੀ ਜੌਹਲ ਨੇ ਉਤਾਰਿਆ ਜਦੋਂ ਮੁੰਡੇ ਦੇ ਸਿਰ ਤੋਂ ਆਸ਼ਕੀ ਦਾ ਭੂਤ, ਵੀਡੀਓ ਹੋ ਰਿਹਾ ਵਾਇਰਲ

By  Shaminder May 25th 2020 12:33 PM

ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਟਿਕ ਟੌਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਅੜਬ ਮਾਂ ਦਾ ਟਿਕਟੌਕ ਵੀਡੀਓ ਬਣਾ ਰਹੀ ਹੈ । ਜਿਸ ‘ਚ ਇੱਕ ਮੁੰਡਾ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਨੂੰ ਕਿਸੇ ਕੁੜੀ ਦੇ ਨਾਲ ਪਿਆਰ ਹੋ ਗਿਆ ਹੈ ।ਜਿਸ ਤੋਂ ਬਾਅਦ ਇਹ ਕੱਬੀ ਮਾਂ ਦੁਬਾਰਾ ਆਪਣੇ ਪੁੱਤਰ ਨੂੰ ਪੁੱਛਦੀ ਹੈ ਕਿ ਸੱਚੀਂ ਤੈਨੂੰ ਪਿਆਰ ਹੋ ਗਿਆ ਹੈ ਤਾਂ ਜਿਸ ਤੋਂ ਬਾਅਦ ਤਾਂ ਉਸ ਤੋਂ ਬਾਅਦ ਮੁੰਡੇ ਨੂੰ ਚਪੇੜਾਂ ਮਾਰਨ ਲੱਗ ਪੈਂਦੀ ਹੈ ।

https://www.instagram.com/p/CAmMB4jgSQc/

ਕਰਵਾਵਾਂ ਤੈਨੂੰ ਕੁੜੀ ਪਸੰਦ,ਨਾਲੇ ਤੇਰੀਆਂ ਬੋਦੀਆਂ ਤੇਲ ਲਾਉਂਗੀ ‘ਤੇ ਨਾਲੇ ਲਾਉਂਗੀ ਉਹਦੀਆਂ ਨੂੰ । ਜੰਮ ਮੁੱਕੇ ਨਹੀਂ ‘ਤੇ ਆਸ਼ਕੀਆਂ ਭਾਲਦੇ ਇਹ । ਗਾਇਕਾ ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/CAj_VncAj3P/

ਪਿੱਛੇ ਜਿਹੇ ਉਨ੍ਹਾਂ ਨੇ ਬਲਕਾਰ ਸਿੱਧੂ ਦੇ ਨਾਲ ਗੀਤ ‘ਮਾਝੇ ਦੀਏ ਮੋਮਬੱਤੀਏ’ ਕੀਤਾ ਸੀ । ਜਿਸ ਨੂੰ ਕਿ ਰਿਕ੍ਰਿਏਟ ਕੀਤਾ ਗਿਆ ਸੀ, ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ ।

Related Post