ਸਰੋਤਿਆਂ ਤੋਂ ਪੁੱਛ ਰਹੇ ਨੇ ਕਮਲ ਖ਼ਾਨ ਕਿਸ-ਕਿਸ ਨੂੰ ਇੰਤਜ਼ਾਰ ਹੈ ਸੱਚ -3 ਦਾ,ਜਲਦ ਲਿਆ ਰਹੇ ਨੇ ਕਮਲ ਖ਼ਾਨ ਨਵਾਂ ਗੀਤ 

By  Shaminder July 10th 2019 11:48 AM

ਕਮਲ ਖ਼ਾਨ ਆਪਣਾ ਨਵਾਂ ਗੀਤ ਸੱਚ -3 ਲੈ ਕੇ ਆ ਰਹੇ ਨੇ । ਕਮਲ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਕਮਲ ਖ਼ਾਨ ਨੇ ਕਿਹਾ ਕਿ ਸੱਚ -1 ਅਤੇ ਸੱਚ-2 ਨੂੰ ਤੁਸੀਂ ਸਭ ਨੇ ਬਹੁਤ ਪਿਆਰ ਦਿੱਤਾ । ਇਨ੍ਹਾਂ ਦੋਵਾਂ ਗਾਣਿਆਂ 'ਚ ਆਪੋ ਆਪਣੇ ਪਿਆਰ ਨੂੰ ਦਰਸਾਉਣ ਵਾਲਾ ਦਰਦ ਸੀ ਅਤੇ ਹੁਣ ਸੱਚ -3 ਉਹ ਜਲਦ ਲੈ ਕੇ ਆ ਰਹੇ ਹਨ ।

ਹੋਰ ਵੇਖੋ:ਵਿਸ਼ਵ ਸੰਗੀਤ ਦਿਵਸ ‘ਤੇ ਗਾਇਕਾ ਨੂਪੁਰ ਨਾਰਾਇਣ ਤੇ ਕਮਲ ਖ਼ਾਨ ਨੇ ਆਪਣੇ ਅੰਦਾਜ਼ ‘ਚ ਦਿੱਤੀ ਵਧਾਈ

https://www.instagram.com/p/Bzskdq4gcmt/

ਕਮਲ ਖ਼ਾਨ ਨੇ ਪੁੱਛਿਆ ਹੈ ਕਿਸ-ਕਿਸ ਨੂੰ ਇਸ ਗੀਤ ਦਾ ਇੰਤਜ਼ਾਰ ਹੈ ਕਮੈਂਟ ਕਰਕੇ ਦੱਸਣ । ਇਨ੍ਹਾਂ ਦੋਵਾਂ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਵੇਂ ਗੀਤ ਰੋਮਾਂਟਿਕ ਸੈਡ ਸੌਂਗ ਸਨ ।

https://www.instagram.com/p/BzrVxybgl1n/

ਇਸ ਵਿੱਚ ਇਸ਼ਕ ਮਿਜ਼ਾਜ਼ੀ ਦੀ ਗੱਲ ਕੀਤੀ ਗਈ ਸੀ,ਕਿ ਕਿਸ ਤਰ੍ਹਾਂ ਜਦੋਂ ਮਹਿਬੂਬ ਦੇ ਹਾਵ ਭਾਵ ਬਦਲ ਜਾਂਦੇ ਨੇ ਅਤੇ ਉਹ ਆਪਣੇ ਮਹਿਬੂਬ ਨੂੰ ਛੱਡ ਦਿੰਦਾ ਹੈ । ਕਮਲ ਖ਼ਾਨ ਦੇ ਗਾਏ ਇਨ੍ਹਾਂ ਦੋਵਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਜਿਸ ਤੋਂ ਬਾਅਦ ਕਮਲ ਖ਼ਾਨ ਦੇ ਇਸ ਗੀਤ ਦਾ ਤੀਜਾ ਭਾਗ ਕੱਢਣ ਦਾ ਫ਼ੈਸਲਾ ਲਿਆ ਹੈ । ਕਮਲ ਖ਼ਾਨ ਨੂੰ ਉਮੀਦ ਹੈ ਕਿ ਪਹਿਲੇ ਦੋਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ ।

Related Post