ਗਾਇਕ ਕੰਵਰ ਗਰੇਵਾਲ ਨੇ ਨਵਾਂ ਗੀਤ ‘ਬੇਬੇ ਬਾਪੂ ਦਾ ਖਿਆਲ’ ਰਿਲੀਜ਼ ਕਰਕੇ ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ

By  Rupinder Kaler January 6th 2021 12:18 PM

ਕਿਸਾਨ ਅੰਦੋਲਨ ਦੇ ਚਲਦੇ ਗਾਇਕ ਕੰਵਰ ਗਰੇਵਾਲ ਨੇ ਬਹੁਤ ਹੀ ਭਾਵੁਕ ਕਰਨ ਵਾਲਾ ਗੀਤ ਰਿਲੀਜ਼ ਕੀਤਾ ਹੈ । ‘ਬੇਬੇ ਬਾਪੂ ਦਾ ਖਿਆਲ' ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਵਿੱਚ ਜਿੱਥੇ ਕਿਸਾਨ ਅੰਦੋਲਨ ਦਾ ਜਿਕਰ ਕੀਤਾ ਗਿਆ ਹੈ ਉੱਥੇ ਅੰਦੋਲਨ ਤੇ ਨੌਜਵਾਨਾਂ ਲਈ ਇੱਕ ਖ਼ਾਸ ਸੁਨੇਹਾ ਵੀ ਦਿੱਤਾ ਹੈ ।

Kanwar Grewal

ਹੋਰ ਪੜ੍ਹੋ :

ਅੱਜ ਹੈ ਦਿਲਜੀਤ ਦੋਸਾਂਝ ਦਾ ਜਨਮਦਿਨ, ਡਾਇਰੈਕਟਰ ਜਗਦੀਪ ਸਿੱਧੂ ਨੇ ਪੋਸਟ ਪਾ ਕੀਤਾ ਵਿਸ਼

ਰੇਸ਼ਮ ਸਿੰਘ ਅਨਮੋਲ ਨੇ ਕਿਸਾਨ ਅੰਦੋਲਨ ਤੋਂ ਕਿਸਾਨੀ ਝੰਡੇ ਦੇ ਨਾਲ ਸ਼ੇਅਰ ਕੀਤੀ ਇਹ ਤਸਵੀਰ, ਦਰਸ਼ਕਾਂ ਨੂੰ ਆਈ ਖੂਬ ਪਸੰਦ

ਇਸ ਗੀਤ ਵਿੱਚ ਕੰਵਰ ਗਰੇਵਾਲ ਨੇ ਨੌਜਵਾਨ ਪੀੜੀ ਨੂੰ ਆਪਣੇ ਬਜ਼ੁਰਗਾ ਦਾ ਖਿਆਲ ਰੱਖਣ ਲਈ ਕਿਹਾ ਗਿਆ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਵਰੀ ਰਾਏ ਨੇ ਲਿਖੇ ਹਨ । ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ। ਕੰਵਰ ਗਰੇਵਾਲ ਦਾ ਇਹ ਗੀਤ ਪੰਜਾਬ ਦੀ ਜਵਾਨੀ ਨੂੰ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਣ ਲਈ ਪ੍ਰੇਰਿਤ ਕਰਦਾ ਹੈ।

ਇਸ ਤੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਨਾਲ ਸਬੰਧਤ ਕੰਵਰ ਗਰੇਵਾਲ ਦੇ ਕਈ ਗੀਤ ਆਏ ਹਨ। ਕੰਵਰ ਗਰੇਵਾਲ ਖੁੱਲ੍ਹ ਕੇ ਕਿਸਾਨ ਅੰਦੋਲਨ ਨਾਲ ਡਟੇ ਹੋਏ ਹਨ। ਕੰਵਰ ਗਰੇਵਾਲ ਨੌਜਵਾਨਾਂ ਨੂੰ ਗੀਤ ਰਾਹੀਂ ਧਰਨੇ 'ਤੇ ਬੈਠੇ ਬੇਬੇ-ਬਾਪੂ ਦਾ ਖਿਆਲ ਰੱਖਣ ਲਈ ਕਹਿ ਰਹੇ ਹਨ।

Related Post