ਗਾਇਕਾ ਕੌਰ ਬੀ ਨੇ ਆਪਣੇ ਤਾਏ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕਿਹਾ ਤਾਇਆ ਜੀ ਨਾਲ ਗੁਰਦੁਆਰਾ ਸਾਹਿਬ ‘ਚ ਪੜ੍ਹਦੀ ਹੁੰਦੀ ਸੀ ਸ਼ਬਦ

By  Shaminder September 29th 2021 04:42 PM

ਗਾਇਕਾ ਕੌਰ ਬੀ  (Kaur b) ਆਪਣੇ ਸਟਾਈਲ ਅਤੇ ਗਾਇਕੀ ਦੇ ਲਈ ਜਾਣੀ ਜਾਂਦੀ ਹੈ ।ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਤਾਇਆ ਜੀ ਦੇ ਨਾਲ ਨਜ਼ਰ ਆ ਰਹੀ ਹੈ ।

Kaur b ,,,,..-min Image From Instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਐਸ਼ਵਰਿਆ ਰਾਏ ਬੱਚਨ ਇਮਰਾਨ ਹਾਸ਼ਮੀ ਨੂੰ ਕਰਦੀ ਹੈ ਨਫਰਤ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ ‘ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਨ ਸਭ ਦੇ ਮਾਪਿਆਂ ਦੀਆਂ, ਲਵ ਯੂ ਸੋ ਮੱਚ ਤਾਇਆ ਜੀ।

Kaur b ,,,,-min Image From Instagram

ਸਾਡੇ ਘਰ ਸਭ ਤੋਂ ਸੋਹਣੀ ਆਵਾਜ਼ ਮੇਰੇ ਤਾਇਆ ਜੀ ਦੀ ਆ, ਮੈਂ ਵੀ ਇਨ੍ਹਾਂ ਨਾਲ ਗੁਰੂ ਘਰ ਸ਼ਬਦ ਪੜ੍ਹਦੀ ਹੁੰਦੀ ਸੀ, ਛੋਟੇ ਹੁੰਦੇ ਸ਼ਾਇਦ ਏਨਾਂ ਕਰਕੇ ਹੀ ਮੇਰੀ ਆਵਾਜ਼ ਵੀ ਥੋੜੀ ਕੁ ਸੋਹਣੀ ਆ’।ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਲਦ ਹੀ ਉਹ ਹੋਰ ਵੀ ਕਈ ਗੀਤ ਲੈ ਕੇ ਆਉਣ ਵਾਲੀ ਹੈ । ਉਹ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਜੌਰਡਨ ਸੰਧੂ ਦੇ ਨਾਲ ਵੀ ਗੀਤ ਲੈ ਕੇ ਆਏਗੀ । ਬੀਤੇ ਦਿਨੀਂ ਗਾਇਕਾ ਨੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਇਸ ਦਾ ਹਿੰਟ ਵੀ ਦਿੱਤਾ ਸੀ ।

 

View this post on Instagram

 

A post shared by KaurB? (@kaurbmusic)

Related Post