ਗਾਇਕ ਕ੍ਰਿਸ਼ਨਾ ਲੈ ਕੇ ਆ ਰਹੇ ਨੇ ਨਵਾਂ ਗੀਤ 'ਯੰਗ ਏਜ'

By  Shaminder October 25th 2019 10:53 AM

ਗਾਇਕ ਕ੍ਰਿਸ਼ਨਾ ਜੋ ਕਿ (ਹਾਂਡਿਆਂ ਦਾ ਮੁੰਡਾ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ,ਜਲਦ ਹੀ ਆਪਣੇ ਨਵੇਂ ਗੀਤ 'ਯੰਗ ਏਜ' ਦੇ ਨਾਲ ਹਾਜ਼ਰ ਹੋਣ ਜਾ ਰਿਹਾ ਹੈ । ਇਸ ਗੀਤ 'ਚ ਮਿਊਜ਼ਿਕ ਦੇਣਗੇ ਦੀਪ ਜੰਡੂ ਇਸ ਤੋਂ ਇਲਾਵਾ ਗੀਤ ਦੇ ਬੋਲ ਕਰਣ ਔਜਲਾ ਨੇ ਲਿਖੇ ਨੇ । ਵੀਡੀਓ ਮਿਨਿਸਿਟਰ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ:ਦੀਪ ਜੰਡੂ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਕਿਹਾ ‘ਦ ਰੀਅਲ ਬੌਸ’

https://www.instagram.com/p/B4BSMVcjp-M/?utm_source=ig_web_copy_link

ਉਪਿੰਦਰ ਧਾਲੀਵਾਲ ਅਤੇ ਰਾਇਲ ਮਿਊਜ਼ਿਕ ਦੀ ਇਸ ਪੇਸ਼ਕਸ਼ 'ਚ ਨੌਜਵਾਨ ਉਮਰ ਦੇ ਮੁੰਡਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ । ਜਿਸ ਤਰ੍ਹਾਂ ਕਿ ਇਸ ਗੀਤ ਦਾ ਟਾਈਟਲ ਹੈ ਉਸ ਤੋਂ ਇਹੀ ਲੱਗਦਾ ਹੈ ਪਰ ਇਸ ਤੋਂ ਪਰਦਾ ਤਾਂ ਚਾਰ ਨਵੰਬਰ ਨੂੰ ਹੀ ਉੱਠੇਗਾ ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ ।

https://www.instagram.com/p/BsjnelHD9nf/

ਦੀਪ ਜੰਡੂ ਅਤੇ ਗਾਇਕ ਕ੍ਰਿਸ਼ਨਾ ਇਸ ਗੀਤ 'ਚ ਸਰੋਤਿਆਂ ਦਾ ਕਿੰਨਾ ਕੁ ਦਿਲ ਜਿੱਤ ਪਾਉਣਗੇ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

 

Related Post