ਇਹ ਤਸਵੀਰ ਹੈ ਅੱਜ ਦੇ ਇੱਕ ਪ੍ਰਸਿੱਧ ਗਾਇਕ ਦੀ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

By  Shaminder April 21st 2020 04:46 PM

ਪੂਰੇ ਦੇਸ਼ ‘ਚ ਲਾਕਡਾਊਨ ਜਾਰੀ ਹੈ ਅਜਿਹੇ ‘ਚ ਜਿੱਥੇ ਆਮ ਲੋਕ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਹਨ, ਉੱਥੇ ਹੀ ਸੈਲੀਬ੍ਰੇਟੀਜ਼ ਵੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰ ਰਹੇ ਹਨ ।ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਬੀਤੇ ਦਿਨ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਸਾਂਝਾ ਕੀਤਾ ਸੀ ।

https://www.instagram.com/p/B_O8JPNHsa0/

ਆਪਣੀ ਗਾਇਕੀ ਨਾਲ ਸਰੋਤਿਆਂ ਦਾ ਦਿਲ ਜਿੱਤਣ ਵਾਲੇ ਲਖਵਿੰਦਰ ਵਡਾਲੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਪਿਤਾ ਜੀ ਅਤੇ ਚਾਚਾ ਜੀ ਵਾਂਗ ਗਾਇਕੀ ਦੇ ਖੇਤਰ ‘ਚ ਲਗਾਤਾਰ ਮੱਲਾਂ ਮਾਰ ਰਹੇ ਹਨ । ਉਹ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/B_K-a7YBAfL/

ਲਖਵਿੰਦਰ ਵਡਾਲੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।ਉਨ੍ਹਾਂ ਦਾ ਪਿੱਛੇ ਜਿਹੇ ਇੱਕ ਗੀਤ ਆਇਆ ਸੀ ‘ਕੁੱਲੀ’ ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਹ ‘ਚੂਰੀ’, ‘ਵੰਝਲੀ’, ‘ਰਾਂਝਣਾ’ ਅਤੇ ਟੱਪੇ ਸਣੇ ਕਈ ਗੀਤ ਗਾ ਚੁੱਕੇ ਹਨ ।

Related Post