ਗਾਇਕ ਲਖਵਿੰਦਰ ਵਡਾਲੀ ਦਾ ਨਵਾਂ ਗੀਤ 'ਨਜ਼ਾਰਾ' ਰਿਲੀਜ਼ 

By  Rupinder Kaler May 5th 2021 01:20 PM

ਸੂਫੀ ਗਾਇਕ ਲਖਵਿੰਦਰ ਵਡਾਲੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ 'ਨਜ਼ਾਰਾ' ਰਿਲੀਜ਼ ਹੋ ਗਿਆ ਹੈ । ਜਿਸ ਨੂੰ ਉਹਨਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਲਖਵਿੰਦਰ ਦੇ ਨਾਲ ਮਾਹਿਰਾ ਸ਼ਰਮਾ ਨੂੰ ਫੀਚਰ ਕੀਤਾ ਗਿਆ ਹੈ । ਇਸ ਗੀਤ ਵਿੱਚ ਮਾਹਿਰਾ ਦੇ ਨਾਲ ਪਾਰਸ ਛਾਬੜਾ ਵੀ ਨਜ਼ਰ ਆ ਰਹੇ ਹਨ ।

Voice of Punjab 10: Watch Melodious Performance Of Lakhwinder Wadali Tonight

ਹੋਰ ਪੜ੍ਹੋ :

ਗਾਇਕ ਵੀਤ ਬਲਜੀਤ ਨੇ ਸਾਂਝਾ ਕੀਤਾ ਨਵੇਂ ਗੀਤ ‘DD1’ ਦਾ ਫਰਸਟ ਲੁੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Pic Courtesy: Youtube

ਗਾਣੇ ਵਿੱਚ ਲਖਵਿੰਦਰ ਵਡਾਲੀ ਦੇ ਨਾਲ ਨਾਲ ਪੂਰਨ ਚੰਦ ਵਡਾਲੀ ਦੀ ਆਵਾਜ਼ ਵੀ ਲੋਕਾਂ ਦੀ ਰੂਹ ਨੂੰ ਸਕੂਨ ਦਿੰਦੀ ਹੈ । ਗੀਤ ਦਾ ਮਿਊਜ਼ਿਕ AAR BEE & Sufi Bhatt  ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਦੇ ਬੋਲ Fida Batalvi (K.Sharanjit Singh)   ਨੇ ਲਿਖੇ ਹਨ ।

Pic Courtesy: Youtube

ਗੀਤ ਦੀ ਵੀਡੀਓ Director Jot ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਹਿਰਾ ਸ਼ਰਮਾ ਕਰਣ ਔਜਲਾ ਦੇ ਗੀਤ ਮੈਕਸੀਕੋ ਕੋਕਾ ਗੀਤ ਵਿੱਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਮਨਕਿਰਤ ਔਲਖ ਦੇ ਗੀਤ ਵਿੱਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Lakhwinder Wadali (@lakhwinderwadaliofficial)

Related Post