ਮਾਸਟਰ ਸਲੀਮ ਨੂੰ ਇਉਂ ਹੀ ਲੋਕ ਨਹੀਂ ਕਹਿੰਦੇ ਮਾਸਟਰ,ਬਚਪਨ ਤੋਂ ਹੀ ਸੁਰਾਂ ਦੇ ਸੁਲਤਾਨ ਨੇ ਸਲੀਮ

By  Shaminder March 27th 2019 05:31 PM

ਮਾਸਟਰ ਸਲੀਮ ਅਜਿਹੇ ਫਨਕਾਰ ਹਨ ਜਿਨ੍ਹਾਂ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਪੂਰਨ ਸ਼ਾਹ ਕੋਟੀ ਤੋਂ ਹੀ ਹਾਸਲ ਕੀਤੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਚਪਨ ਦੀ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਕਿੰਨੇ ਆਤਮ ਵਿਸ਼ਵਾਸ ਨਾਲ ਪੰਜਾਬੀ ਗੀਤ "ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ ਮਾਹੀਆ ਮੈਨੂੰ ਯਾਦ ਆਂਵਦਾ" ਗਾ ਰਹੇ ਨੇ ।

ਹੋਰ ਵੇਖੋ :ਗੁਰੂ ਰੰਧਾਵਾ ਤੇ ਮਾਸਟਰ ਸਲੀਮ ਦੀ ਆਪਸ ਵਿੱਚ ਨਹੀਂ ਮਿਲੀ ਸੁਰ, ਦੇਖੋ ਵੀਡਿਓ

https://www.youtube.com/watch?v=oSUG7Pz52vg

ਮਾਸਟਰ ਸਲੀਮ ਦਾ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਉਹ ਮਹਿਜ਼ ਸੱਤ-ਅੱਠ ਸਾਲ ਦੇ ਹੋਣਗੇ । ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ 'ਚ ਮਾਸਟਰ ਸਲੀਮ ਦੀ ਲੈਅ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵੇਖਣ ਲਾਇਕ ਹੈ ।

ਹੋਰ ਵੇਖੋ :ਜਾਣੋ ਮਾਸਟਰ ਸਲੀਮ ਨੂੰ ਕਿਵੇਂ ਅਤੇ ਕਦੋਂ ਮਿਲਿਆ ਸੀ ਮਾਸਟਰ ਹੋਣ ਦਾ ਖਿਤਾਬ

master saleem master saleem

ਮਾਸਟਰ ਸਲੀਮ ਨਾਲ ਜਿਨਾਂ ਦੀ ਦਿਲਚਸਪੀ ਬਚਪਨ ਤੋਂ ਹੀ ਗਾਇਕੀ ਵਿੱਚ ਸੀ । ਸਲੀਮ ਜਦੋਂ ੬ ਸਾਲ ਦੇ ਸਨ ਤਾਂ ਉਨਾਂ ਨੇ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ । ਅੱਠ ਸਾਲ ਦੀ ਉਮਰ ਵਿੱਚ ਉਨਾਂ ਨੇ ਬਠਿੰਡਾ ਦੂਰਦਰਸ਼ਨ ਸਟੇਸ਼ਨ ‘ਤੇ ਚਰਖੇ ਦੀ ਘੂਕ ਗੀਤ ਗਾ ਕੇ ਧੁੰਮਾਂ ਪਾ ਦਿੱਤੀਆਂ ਸਨ ।

Related Post