ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਟੇਕਿਆ ਮੱਥਾ

By  Rupinder Kaler October 13th 2020 12:58 PM

ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਬਾਲੀਵੁੱਡ ਗਾਇਕ ਮੀਕਾ ਸਿੰਘ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉੱਥੇ ਹੀ ਇਲਾਹੀ ਬਾਣੀ ਵੀ ਸਰਵਣ ਕੀਤੀ ਗਈ ।

mika

ਹੋਰ ਪੜ੍ਹੋ :

ਜੈਜ਼ੀ ਬੀ ਨੇ ਆਪਣੇ ਦੋਸਤ ਦੀ ਮਾਤਾ ਦੇ ਜਨਮ ਦਿਨ ‘ਤੇ ਵੀਡੀਓ ਸਾਂਝਾ ਕਰ ਇੰਝ ਦਿੱਤੀ ਵਧਾਈ, ਮਾਤਾ ਦੇ ਨਾਲ ਮਜ਼ਾਕ ਕਰਦੇ ਨਜ਼ਰ ਆਏ ਜੈਜ਼ੀ

ਬੱਬੂ ਮਾਨ ਦੀ ਕੁੜਤੇ ਚਾਦਰੇ ਵਾਲੀ ਲੁੱਕ ਕਰਵਾ ਰਹੀ ਅੱਤ, ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਕੁੜੀ ਹੈ ਅੱਜ ਦੀ ਸੁਪਰ ਸਟਾਰ ਗਾਇਕਾ, ਦੱਸੋ ਭਲਾ ਕੌਣ ਹੈ ਇਹ

mika

ਇਸ ਮੌਕੇ ਮੀਕਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਹਨ ਤੇ ਵਾਹਿਗੁਰੂ ਅੱਗੇ ਏਹੋ ਅਰਦਾਸ ਕੀਤੀ ਹੈ ਕਿ ਸਾਰੇ ਵਿਸ਼ਵ ਨੂੰ ਕਰੋਨਾ ਮਹਾਂਮਾਰੀ ਤੋਂ ਜਲਦ ਰਾਹਤ ਮਿਲੇ ਅਤੇ ਮੁੜ ਤੋਂ ਸਾਰੇ ਕਲਾਕਾਰ ਕੰਮਾਂ-ਕਾਰਾਂ 'ਚ ਰੁੱਝਣ ਤੇ ਖ਼ੁਸ਼ ਰਹਿਣ।

mika-singh

ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਸਮਰਥਨ 'ਚ ਖੜ੍ਹੇ ਹਨ। ਇਸ ਮੌਕੇ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ।

 

View this post on Instagram

 

Waheguru Ji ka Khalsa Waheguru ji ki fateh.. Had wonderful darshan at @golden.temple ..May Baba ji bless us all ??

A post shared by Mika Singh (@mikasingh) on Oct 12, 2020 at 6:04am PDT

Related Post