ਸੈਨਾ ਦੇ ਇਸ ਜਵਾਨ ਦਾ ਸੁਰੀਲਾ ਅੰਦਾਜ਼ ਵੇਖ ਕੇ ਤੁਸੀਂ ਵੀ ਰਹਿ ਜਾਓਗੇ, ਮੀਕਾ ਸਿੰਘ ਨੇ ਸਾਂਝਾ ਕੀਤਾ ਵੀਡੀਓ

By  Shaminder July 1st 2020 04:04 PM

ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸੈਨਾ ਦਾ ਇੱਕ ਜਵਾਨ ਹਿੰਦੀ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਹੱਥ ‘ਚ ਗਿਟਾਰ ਫੜੀ ਸੈਨਾ ਦਾ ਇਹ ਜਵਾਨ ‘ਦਿਲ ਦੇ ਦਿਆ ਹੈ ਜਾਨ ਤੁਝੇ ਦੇਂਗੇ’ ਗਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਸਿੰਘ ਨੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਕਿਹਾ ਹੈ ਤਾਂ ਕਿ ਜਵਾਨਾਂ ਦਾ ਹੌਂਸਲਾ ਵਧੇ।

https://www.instagram.com/p/CB-DCmdpShH/

ਇਸ ਤੋਂ ਪਹਿਲਾਂ ਵੀ ਜਵਾਨਾਂ ਦੇ ਕਈ ਵੀਡੀਓ ਇਸ ਤਰ੍ਹਾਂ ਦੇ ਵਾਇਰਲ ਹੁੰਦੇ ਰਹੇ ਹਨ । ਅੱਜ ਜ਼ਰੂਰਤ ਇਸ ਗੱਲ ਹੈ ਕਿ ਸਰਹੱਦਾਂ ‘ਤੇ ਸਾਡੇ ਲਈ ਮੀਂਹ ਹਨੇਰੀ ਅਤੇ ਦੁਸ਼ਮਣ ਦੇ ਅੱਗੇ ਡਟ ਕੇ ਖੜਨ ਵਾਲੇ ਜਵਾਨਾਂ ਨੂੰ ਮਾਣ ਸਨਮਾਨ ਦੇਣ ਦੀ । ਕਿਉਂਕਿ ਇਹ ਸੈਨਾ ਦੇ ਜਵਾਨ ਹੀ ਹਨ ਜਿਨ੍ਹਾਂ ਦੀ ਬਦੌਲਤ ਅਸੀਂ ਬੇਫਿਕਰ ਹੋ ਰਾਤ ਨੂੰ ਸੌਂਦੇ ਹਨ ।

https://www.instagram.com/p/CB8O8E1JLlV/

ਕਿਉਂਕਿ ਇਹ ਜਵਾਨ ਜਾਗਦੇ ਹਨ ਸਾਡੀ ਸੁਰੱਖਿਆ ਲਈ । ਮੀਕਾ ਸਿੰਘ ਵੀ ਇਸ ਤਰ੍ਹਾਂ ਦੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਪੰਜਾਬੀ ਹਿੱਟ ਗੀਤ ਦੇਣ ਵਾਲੇ ਮੀਕਾ ਸਿੰਘ ਨੇ ਬਾਲੀਵੁੱਡ ਨੂੰ ਵੀ ਕਈ ਹਿੱਟ ਗਾਣੇ ਦਿੱਤੇ ਹਨ ਅਤੇ ਕਈ ਫ਼ਿਲਮਾਂ ‘ਚ ਉਹ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਹਨ ।

Related Post