ਆਪਣੀਆਂ ਭਾਵਨਾਵਾਂ 'ਤੇ ਨੇਹਾ ਕੱਕੜ ਨਹੀਂ ਰੱਖ ਸਕੀ ਕਾਬੂ,ਲਾਈਵ ਸ਼ੋਅ 'ਚ ਹੀ ਅੱਖਾਂ ਚੋਂ ਵਹਿ ਪਏ ਹੰਝੂ ਵੀਡੀਓ ਵਾਇਰਲ

By  Shaminder June 20th 2019 10:33 AM

ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਆਪਣੇ ਗੀਤ 'ਤੇ ਪਰਫਾਰਮੈਂਸ ਦੇ ਰਹੀ ਹੈ । ਪਰ ਇਸ ਗੀਤ ਨੂੰ ਗਾਉਣ ਦੌਰਾਨ ਨੇਹਾ ਕੱਕੜ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

https://www.instagram.com/p/By487kTlh6o/

ਇਸ ਵੀਡੀਓ ਨੁੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਦਾ ਜਦੋਂ ਗਲਾ ਭਰ ਆਇਆ ਤਾਂ ਉਹ ਕੁਝ ਸਮੇਂ ਲਈ ਸਟੇਜ 'ਤੇ ਚੁੱਪ ਕਰ ਗਈ ਅਤੇ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕੀ ਅਤੇ ਉਹ ਆਪਣੇ ਹੰਝੂ ਸਾਫ ਕਰਨ ਲੱਗ ਪਈ ।

https://www.instagram.com/p/BxZXjbvHvCG/

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਵੀ ਨੇਹਾ ਕੱਕੜ ਇੱਕ ਲਾਈਵ ਪ੍ਰੋਗਰਾਮ ਦੌਰਾਨ ਭਾਵੁਕ ਹੋ ਗਈ ਸੀ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਆਪਣੇ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋਇਆ ਸੀ ਜਿਸ ਤੋਂ ਬਾਅਦ ਨੇਹਾ ਅੰਦਰੋਂ ਕਾਫੀ ਟੁੱਟ ਗਈ ਸੀ ਅਤੇ ਜਦੋਂ ਉਨ੍ਹਾਂ ਨੇ ਇੱਕ ਰੋਮਾਂਟਿਕ ਗਾਣੇ 'ਤੇ ਪਰਫਾਰਮੈਂਸ ਦਿੱਤੀ ਤਾਂ ਉਹ ਮੁੜ ਤੋਂ ਭਾਵੁਕ ਹੋ ਗਈ ।  ਇਹ ਵੀਡੀਓ ਕਾਫੀ ਪੁਰਾਣਾ ਹੈ ਜੋ ਹੁਣ ਵਾਇਰਲ ਹੋ ਰਿਹਾ ਹੈ ।

https://www.instagram.com/p/BwV_1oSDddD/

Related Post