ਗਾਇਕਾ ਨੇਹਾ ਕੱਕੜ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੇ ਕਰਦੇ ਹੋਏ ਪਿਤਾ ਨੂੰ ਕੀਤਾ ਮਿਸ

By  Shaminder June 11th 2019 05:35 PM

ਗਾਇਕਾ ਨੇਹਾ ਕੱਕੜ ਨੇ ਆਪਣੇ ਪਰਿਵਾਰ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਮਾਂ ਅਤੇ ਭੈਣ ਨਾਲ ਨਜ਼ਰ ਆ ਰਹੇ ਹਨ । ਇਹ ਤਸਵੀਰਾਂ ਉਨ੍ਹਾਂ ਦੇ ਜਨਮ ਦਿਨ ਦੀਆਂ ਹਨ ਜੋ ਕਿ ਉਨ੍ਹਾਂ ਨੇ ਅੱਜ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਭਰਾ ਟੋਨੀ ਕੱਕੜ ਵੀ ਨਜ਼ਰ ਆ ਰਿਹਾ ਹੈ ।

ਹੋਰ ਵੇਖੋ :ਨੇਹਾ ਕੱਕੜ ਦੇ ਇਸ ਕਿਊਟ ਅੰਦਾਜ਼ ‘ਤੇ ਹੋ ਜਾਵੋਗੇ ਫ਼ਿਦਾ, ਵੀਡੀਓ ਹੋਇਆ ਵਾਇਰਲ

https://www.instagram.com/p/ByjyM4cn3hX/

ਇਨ੍ਹਾਂ ਤਸਵੀਰਾਂ 'ਚ ਨੇਹਾ ਕੱਕੜ ਦੇ ਪਿਤਾ ਨਜ਼ਰ ਨਹੀਂ ਆ ਰਹੇ ।ਇਨ੍ਹਾਂ ਤਸਵੀਰਾਂ 'ਚ ਨੇਹਾ ਕੱਕੜ ਕਾਫੀ ਖੁਸ਼ ਦਿਖਾਈ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਉਨ੍ਹਾਂ ਨੇ ਆਪਣਾ ਜਨਮ ਦਿਨ ਮਨਾਇਆ ਸੀ ।

Neha kakkar Neha kakkar

ਨੇਹਾ ਕੱਕੜ ਦੇ ਚਾਹੁਣ ਵਾਲੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਨੇ ਅਤੇ ਉਸ 'ਤੇ ਕਮੈਂਟ ਕਰ ਰਹੇ ਹਨ । ਨੇਹਾ ਕੱਕੜ ਨੇ ਆਪਣੇ ਗੀਤਾਂ ਨਾਲ ਜਿੱਥੇ ਬਾਲੀਵੁੱਡ 'ਚ ਆਪਣੀ ਖ਼ਾਸ ਥਾਂ ਬਣਾਈ ਹੈ,ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈਬ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ ।

Neha kakkar Neha kakkar

 

Related Post