ਨੇਹਾ ਕੱਕੜ ਨੇ ਆਪਣੇ ਅੰਦਾਜ ਵਿੱਚ ਗਾਇਆ ਐਮੀ ਵਿਰਕ ਦਾ ਹੱਥ ਚੁੰਮੇ, ਵੇਖੋ ਵੀਡੀਓ

By  Rajan Sharma July 16th 2018 11:04 AM

ਬੇਹੱਦ ਖੂਬਸੂਰਤ ਅਤੇ ਮਸ਼ਹੂਰ ਗਾਇਕਾ ਨੇਹਾ ਕੱਕੜ neha kakkar ਆਪਣੇ ਗੀਤਾਂ ਲਈ ਹਮੇਸ਼ਾ ਤੋਂ ਹੀ ਆਪਣੇ ਫੈਨਸ ਦੇ ਦਿਲਾਂ ਦੇ ਨਜ਼ਦੀਕ ਰਹੀ ਹੈ| ਬਾਲੀਵੁੱਡ ਦੇ ਹੋਵੇ ਜਾਂ ਪਾਲੀਵੁੱਡ ਦੇ ਨੇਹਾ ਦੇ ਸਾਰੇ ਗੀਤਾਂ ਦਾ ਹਰ ਕੋਈ ਫੈਨ ਹੈ| ਬਾਕੀ ਕਲਾਕਾਰਾਂ ਵਾਂਗ ਨੇਹਾ ਵੀ ਸੋਸ਼ਲ ਮੀਡਿਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਦੂਸਰਿਆਂ ਦੇ ਗੀਤਾਂ ਨੂੰ ਆਪਣੇ ਸਵੈਗ ਅਤੇ ਤਰੀਕੇ ਨਾਲ ਗਾਉਣਾ ਉਹਨਾਂ ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿੱਚ ਨੇਹਾ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਨਵਾਂ ਆਇਆ ਗੀਤਾਂ "ਹੱਥ ਚੁੰਮੇ" punjabi song ਆਪਣੇ ਅੰਦਾਜ ਵਿੱਚ ਗਾਇਆ ਹੈ| ਉਸ ਦੀ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਹੈ|

https://www.instagram.com/p/BlM3Arhg1Mq/?taken-by=nehakakkar

ਦੱਸ ਦੇਈਏ ਕਿ ਬੜੇ ਹੀ ਦੁੱਖ ਦੀ ਅਤੇ ਦਿਲ ਟੁੱਟੇ ਇਨਸਾਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਇਹ ਗੀਤ punjabi song| ਜਿੱਥੇ ਐਮੀ ਵਿਰਕ ammy virk ਨੇ ਇਸ ਗੀਤ ਨੂੰ ਗਾਇਆ ਹੈ ਤਾਂ ਓਥੇ ਹੀ ਇਸਦੇ ਬੋਲ ਜਾਨੀ ਦੁਆਰਾ ਲਿਖੇ ਗਏ ਹਨ| ਗੀਤ ਦਾ ਮਿਊਜ਼ਿਕ ਬੀ-ਪ੍ਰਾਕ ਵਲੋਂ ਦਿੱਤਾ ਗਿਆ ਹੈ| ਗੀਤ ਵਿਚ ਐਮੀ ਵਿਰਕ ਦੇ ਨਾਲ ਬੀ-ਪ੍ਰਾਕ ਵੀ ਨਜ਼ਰ ਆ ਰਹੇ ਹਨ| ਬੇਹੱਦ ਖੂਬਸੂਰਤ ਅਦਾਕਾਰਾ ਆਯੂਸ਼ੀ ਸ਼ਰਮਾ ਵੀਡੀਓ ਵਿਚ ਮੁੱਖ ਰੌਲ ਅਦਾ ਕਰ ਰਹੀ ਹੈ| ਡਾਇਰੈਕਟਰ ਅਰਵਿੰਦਰ ਖੈਰਾ ਦੁਆਰਾ ਇਸ ਗੀਤ ਨੂੰ ਡਾਇਰੈਕਟ ਕੀਤਾ ਗਿਆ ਹੈ|

hath chumme

ਕੁਝ ਵਕਤ ਪਹਿਲਾਂ ਐਮੀ ਵਿਰਕ ammy virk ਨੇ ਸੋਸ਼ਲ ਮੀਡਿਆ ਤੇ ਗਾਣੇ ਦਾ ਪੋਸਟਰ ਜਾਰੀ ਕੀਤਾ ਸੀ|ਵਿਰਕ ਨੇ ਦੱਸਿਆ ਕਿ ਉਹ ਤਕਰੀਬਨ ਇਕ ਸਾਲ ਬਾਅਦ ਗਾਣਾ punjabi song ਕਰਨ ਲੱਗੇ ਹੈ ਉਮੀਦ ਹੈ ਫੈਨਸ ਦੁਆਰਾ ਇਸਨੂੰ ਵੀ ਹਮੇਸ਼ਾ ਦੀ ਤਰਾਂ ਪਿਆਰ ਦਿਤਾ ਜਾਏਗਾ| ਅਤੇ ਵਾਅਦੇ ਅਨੁਸਾਰ ਉਹਨਾਂ ਨੇ ਪੂਰੇ 6 ਵਜੇ ਗੀਤ ਦੀ ਪੂਰੀ ਵੀਡੀਓ ਫੈਨਸ ਦੇ ਦਰਮਿਆਨ ਪੇਸ਼ ਕਰ ਦਿਤੀ ਹੈ| ਜਿਸ ਨੂੰ ਸੱਭ ਦੁਆਰਾ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ|

Related Post