ਬਾਲ ਦਿਵਸ 'ਤੇ ਇਸ ਗਾਇਕਾ ਅਤੇ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਆਪਣੇ ਬਚਪਨ ਦੀਆਂ ਤਸਵੀਰਾਂ, ਕੀ ਤੁਸੀਂ ਪਛਾਣਿਆਂ !

By  Shaminder November 14th 2019 10:24 AM

ਬਚਪਨ ਦੇ ਦਿਨ ਵੀ ਕੀ ਦਿਨ ਹੁੰਦੇ ਨੇ ਨਾ ਕਿਸੇ ਤਰ੍ਹਾਂ ਦਾ ਕੋਈ ਤਣਾਅ ਅਤੇ ਨਾਂ ਹੀ ਕਿਸੇ ਤਰ੍ਹਾਂ ਦਾ ਕੋਈ ਫਿਕਰ । ਬਚਪਨ ਦੇ ਦਿਨਾਂ ਨੂੰ ਹਰ ਕੋਈ ਮਿਸ ਕਰਦਾ ਹੈ ।ਕਿਉਂਕਿ ਅਭੋਲ ਬੱਚਿਆਂ ਨੂੰ ਸਿਰਫ਼ ਖੇਡਣ ਤੱਕ ਮਤਲਬ ਹੁੰਦਾ ਹੈ ਨਾਂ ਤੇ ਉਨ੍ਹਾਂ ਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਹੁੰਦਾ ਹੈ ਅਤੇ ਨਾਂ ਹੀ ਦੁਨੀਆ ਦੀਆਂ ਸਮੱਸਿਆਵਾਂ ਦੀ ਹੀ ਕੋਈ ਚਿੰਤਾ ਹੁੰਦੀ ਹੈ ਅੱਜ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਬਚਪਨ ਦੀਆਂ ਯਾਦਾਂ ਨੂੰ ਸਿਤਾਰੇ ਵੀ ਸਾਂਝੇ ਕਰ ਰਹੇ ਨੇ ।

ਹੋਰ ਵੇਖੋ:ਨਿਮਰਤ ਖਹਿਰਾ ਤੋਂ ਬਾਅਦ ਇਸ ਬੱਚੀ ਦਾ ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਦੰਗ

https://www.instagram.com/p/B41NLnVHe5t/

ਗਾਇਕਾ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਨੂੰ ਦਿਖਾਇਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ ਨੇ ਲਿਖਿਆ ਕਿ "ਬਸ ਐਂਵੇ ਹੀ" ।

https://www.instagram.com/p/B4y49KmH8uF/

ਇਨ੍ਹਾਂ ਤਸਵੀਰਾਂ 'ਚ ਨਿਮਰਤ ਖਹਿਰਾ ਬਹੁਤ ਹੀ ਮਾਸੂਮ ਅਤੇ ਪਿਆਰੇ ਲੱਗ ਰਹੇ ਨੇ । ਵੱਖ-ਵੱਖ ਪੋਜ਼ ਦਿੰਦੇ ਹੋਏ ਉਨ੍ਹਾਂ ਦੀਆਂ ਇਹ ਤਸਵੀਰਾਂ ਸਰੋਤਿਆਂ ਵੱਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕੀਤੇ ਜਾ ਰਹੇ ਨੇ ।

Related Post