ਨਿਮਰਤ ਖਹਿਰਾ ਦਾ ਗੀਤ ‘ਸੁਫ਼ਨਾ ਲਾਵਾਂ ਦਾ’ ਨਾਲ ਹੋਣਗੇ ਹਾਜ਼ਰ

By  Shaminder September 7th 2019 06:05 PM

ਨਿਮਰਤ ਖਹਿਰਾ ਜਲਦ ਹੀ ਆਪਣੇ ਨਵੇਂ ਗੀਤ ‘ਸੁਫ਼ਨਾ ਲਾਵਾਂ ਦਾ’ ਲੈ ਕੇ ਆ ਰਹੇ ਨੇ । ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਸੁਫਨਾ ਲਾਵਾਂ ਦਾ’ ਕਮਿੰਗ ਸੂਨ ।ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ ਦਿਸੀਆਂ ਨਾਂ ਧੁੱਪਾਂ ਤੰਦਰੇ ਚੋਂ

ਸੁਣਿਆ ਨੀਂ ਰੌਲ਼ਾ ਕਾਵਾਂ ਦਾ, ਅੱਜ ਦਿਨ ਚੜਦੇ ਤਕ ਸੌਂ ਲਿਆ ਵੇ, ਸੁਪਨਾ ਸੀ ਆ ਗਿਆ ਲਾਵਾਂ ਦਾ... ”

https://www.instagram.com/p/B2HBa1EH6hs/

ਇਸ ਗੀਤ ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਇਸ ਗੀਤ ‘ਚ ਉਹ ਵਿਆਹ ਦੀ ਰਸਮ ਲਾਵਾਂ ਦੀ ਗੱਲ ਕਰਨਗੇ । ਫਿਲਹਾਲ ਗੀਤ ਦੇ ਬੋਲ ਅਤੇ ਮਿਊਜ਼ਿਕ ਕਿਸ ਨੇ ਦਿੱਤਾ ਹੈ ਇਸ ਬਾਰੇ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ।

https://www.instagram.com/p/B15T5efnemg/

ਨਿਮਰਤ ਖਹਿਰਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ‘ਚ ਚੱਲ ਮੇਰਾ ਪੁੱਤ ਫ਼ਿਲਮ ‘ਚ ‘ਬੱਦਲਾਂ ਦੇ ਕਾਲਜੇ ‘ਤੇ’ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ ‘ਚ ਹਾਜ਼ਰੀ ਲਗਵਾਉੇਣ ਜਾ ਰਹੇ ਨੇ ।

Related Post