ਨਿੰਜਾ ਦੀ ਨਵੀਂ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼
ਨਿੰਜਾ ਦੀ ਨਵੀਂ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼ : ਪੰਜਾਬ ਦੇ ਦਮਦਾਰ ਗਾਇਕ ਅਤੇ ਬਾਕਮਾਲ ਅਦਾਕਾਰ ਨਿੰਜਾ ਜਿੰਨ੍ਹਾਂ ਨੇ ਆਪਣੀ ਮਿਹਨਤ ਨਾਲ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰਜ਼ 'ਚ ਆਪਣਾ ਨਾਮ ਦਰਜ ਕਰ ਲਿਆ ਹੈ। ਨਿੰਜਾ ਨੇ ਆਪਣੀ ਨਵੀ ਫਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ 'ਜ਼ਿੰਦਗੀ ਜ਼ਿੰਦਾਬਾਦ'।ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਪ੍ਰੇਮ ਸਿੰਘ ਸਿੱਧੂ ਅਤੇ ਜ਼ਿੰਦਗੀ ਜ਼ਿੰਦਾਬਾਦ ਫਿਲਮ 2 ਅਗਸਤ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਫਿਲਮ ਦਾ ਪੋਸਟਰ ਨਿੰਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਕੈਪਸ਼ਨ 'ਚ ਉਹਨਾਂ ਲਿਖਿਆ ਹੈ "ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਨਵੀ ਫਿਲਮ ਦਾ ਪੋਸਟਰ ਸ਼ੇਅਰ ਕਰਨ ਲੱਗੇ ਹਾਂ ਜੇਕਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਵੀ ਸ਼ੇਅਰ ਕਰਿਓ"। ਫਿਲਮ ਦੇ ਪੋਸਟਰ ਤੋਂ ਜਾਪਦਾ ਹੈ ਕਿ ਫਿਲਮ 'ਚ ਨਿੰਜਾ ਦਾ ਕਿਰਦਾਰ ਕਿਸੇ ਡਰੱਗ ਐਡਿਕਟਡ ਵਿਅਕਤੀ ਦਾ ਹੋਣ ਵਾਲਾ ਹੈ ਅਤੇ ਪੋਸਟਰ 'ਚ ਨਿੰਜਾ ਨੇ ਲੱਗਦਾ ਹੈ ਵਜ਼ਨ ਵੀ ਵਧਾਇਆ ਹੈ।ਫਿਲਮ 'ਚ ਫੀਮੇਲ ਲੀਡ ਰੋਲ ਮੈਂਡੀ ਤੱਖਰ ਵੱਲੋਂ ਨਿਭਾਇਆ ਜਾ ਰਿਹਾ ਹੈ। ਨਿੰਜਾ ਦਾ ਕਹਿਣਾ ਹੈ ਕਿ ਉਹਨਾਂ ਇਹ ਰੋਲ ਬਹੁਤ ਸ਼ਿੱਦਤ ਨਾਲ ਕੀਤਾ ਹੈ ਅਤੇ ਹਮੇਸ਼ਾ ਪਰੂਵ ਕੀਤਾ ਹੈ ਕਿ ਜ਼ਿੰਦਗੀ ਜ਼ਿੰਦਾਬਾਦ ਹੈ। ਆਉਣ ਵਾਲੇ ਸਮੇਂ 'ਚ ਸਾਫ ਹੋ ਜਾਵੇਗਾ ਕਿ ਫਿਲਮ ਆਖਿਰ ਕਿਸ ਮੁੱਦੇ 'ਤੇ ਹੋਣ ਵਾਲੀ ਹੈ।
ਹੋਰ ਵੇਖੋ : ਦੇਵ ਖਰੌੜ 'ਬਲੈਕੀਆ' ਬਣ ਕਰਨਗੇ ਵੱਡੇ ਧਮਾਕੇ, ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ
View this post on Instagram
Waheguru ?? #Doorbeen #MahuratShot #NewMovie #May2019
ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਉਣ ਵਾਲੀ ਫਿਲਮ 'ਦੂਰਬੀਨ' ਦਾ ਸ਼ੂਟ ਚੱਲ ਰਿਹਾ ਹੈ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੈੱਟ ਤੋਂ ਵੀ ਸਾਹਮਣੇ ਆ ਚੁੱਕੀਆਂ ਹਨ। ਨਿੰਜਾ, ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਫਿਲਮ ਹਾਈ ਐਂਡ ਯਾਰੀਆਂ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਈ ਐਂਡ ਯਾਰੀਆਂ ਫਿਲਮ 22 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ ਅਤੇ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।