ਨਿੰਜਾ ਆਪਣੇ ਗੀਤਾਂ ਲਈ ਕਿੰਨੀ ਮਿਹਨਤ ਕਰਦੇ ਨੇ, ਵੇਖੋ ਵੀਡਿਓ

By  Shaminder December 21st 2018 04:31 PM -- Updated: December 22nd 2018 05:57 PM

ਨਿੰਜਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਹੀ ਨਹੀਂ ਬਲਕਿ ਆਪਣੀ ਪਰਫਾਰਮੈਂਸ ਨੂੰ ਵੀ ਬਿਹਤਰ ਬਨਾਉਣ ਲਈ ਕਰੜੀ ਮਿਹਨਤ ਕਰਦੇ ਨੇ । ਉਨ੍ਹਾਂ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਨਿੰਜਾ ਆਪਣੇ ਸਾਜ਼ੀਆਂ ਨੂੰ ਵੀ ਟਰੇਂਡ ਕਰਦੇ ਨੇ । ਨਿੰਜਾ ਦੇ ਸਾਜ਼ੀ ਪੂਰੇ ਜੋਸ਼ 'ਚ ਸਾਜ਼ ਵਜਾ ਰਹੇ ਨੇ ਅਤੇ  ਹਰ ਗੀਤ ਲਈ ਕਿੰਨੀ ਮਿਹਨਤ ਕਰਦੇ ਨੇ ।

ਹੋਰ ਵੇਖੋ: ਨਿੰਜਾ ਦੀ ਐੱਕਟਰੈੱਸ ਰਹੀ ਇਹ ਅਦਾਕਾਰਾ ਤੇਲਗੂ ਅਤੇ ਤਮਿਲ ਫਿਲਮਾਂ ‘ਚ ਵੀ ਕਰ ਚੁੱਕੀ ਹੈ ਕੰਮ, ਵੇਖੋ ਵੀਡਿਓ

https://www.instagram.com/p/BrpVa7zgMPR/

ਨਿੰਜਾ ਇਸ ਵੀਡਿਓ 'ਚ ਕਿਸੇ ਗੀਤ ਨੂੰ ਗਾਉਣ ਦੀ ਤਿਆਰੀ 'ਚ ਲੱਗ ਰਹੇ ਨੇ । ਨਿੰਜਾ ਵੱਲੋਂ ਜਾਰੀ ਕੀਤਾ ਗਿਆ ਇਸ ਵੀਡਿਓ ਦੇ ਨਾਲ ਹੀ ਨਿੰਜਾ ਨੇ ਇੱਕ ਹੋਰ ਵੀਡਿਓ ਵੀ ਸਾਂਝਾ ਕੀਤਾ ਹੈ । ਇਸ 'ਚ ਨਿੰਜਾ ਨੇ ਗਾਇਆ ਹੈ ਕਿ ਜੇ ਕੁਝ ਹਾਸਲ ਕਰਨਾ ਹੈ ਤਾਂ ਜ਼ਿੰਦਗੀ 'ਚ ਸ਼ਾਰਟ ਕੱਟ ਛੱਡ ਕੇ ਮਿਹਨਤ ਕਰਨੀ ਚਾਹੀਦੀ ਹੈ ।

ਨਿੰਜਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਗਾਇਕੀ ਦੇ ਨਾਲ-ਨਾਲ ਨਿੰਜਾ ਨੇ ਅਦਾਕਾਰੀ ਦੇ ਖੇਤਰ 'ਚ ਵੀ ਕਈ ਨਾਂਅ ਕਮਾਇਆ ਹੈ । ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਹੈ ।

Related Post