ਪਰਵੀਨ ਭਾਰਟਾ ਲੈ ਕੇ ਆ ਰਹੇ ਹਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ 'ਰੱਬ ਵੀ ਤੱਕ ਕੇ ਰੋ ਪਿਆ'

By  Shaminder December 20th 2019 11:59 AM

ਗਾਇਕਾ ਪਰਵੀਨ ਭਾਰਟਾ ਜਲਦ ਹੀ ਆਪਣੇ ਧਾਰਮਿਕ ਟਰੈਕ 'ਰੱਬ ਵੀ ਤੱਕ ਕੇ ਰੋ ਪਿਆ' ਨਾਲ ਸਰੋਤਿਆਂ ਦੀ ਕਚਹਿਰੀ 'ਚ ਜਲਦ ਹੀ ਹਾਜ਼ਰ ਹੋਣ ਜਾ ਰਹੇ ਨੇ । ਇਹ ਧਾਰਮਿਕ ਗੀਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਜਿਸ ਨੂੰ ਕਿ ਪਰਵੀਨ ਭਾਰਟਾ ਆਪਣੀ ਆਵਾਜ਼ ਨਾਲ ਸ਼ਿੰਗਾਰਣਗੇ । ਗੀਤ ਦੇ ਬੋਲ ਲਾਲ ਅਠੋਲੀ  ਵਾਲਾ ਦੇ ਲਿਖੇ ਹਨ ਜਦਕਿ ਗਾਣੇ ਨੁੰ ਸੰਗੀਤ ਦਿੱਤਾ ਹੈ ਮਿਸਟਰ ਜੀਨੀਅਸ ਨੇ ।

ਹੋਰ ਵੇਖੋ:ਉਸਤਾਦ ਗਾਇਕ ਸ਼ਾਹਿਦ ਦਾ ਦਿਹਾਂਤ,ਪਰਵੀਨ ਭਾਰਟਾ ਨੇ ਸਾਂਝੀ ਕੀਤੀ ਪੋਸਟ

https://www.facebook.com/Parveen.Bharta/photos/a.1430952463639453/2598826130185408/?type=3&theater

ਇਸ ਧਾਰਮਿਕ ਗੀਤ ਨੂੰ 21 ਦਸੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ । ਇਸ ਦਾ ਇੱਕ ਪੋਸਟਰ ਪਰਵੀਨ ਭਾਰਟਾ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ ।ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਰਵੀਨ ਭਾਰਟਾ ਨੇ ਲਿਖਿਆ ਕਿ "ਸਤਿ ਸ਼੍ਰੀ ਅਕਾਲ ਜੀ ਆਪਣੇ ਧਾਰਮਿਕ ਟਰੈਕ ਰੱਬ ਵੀ ਤੱਕ ਕੇ ਰੋ ਪਿਆ ਹੋਣਾ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਤੇ ਸਾਰੇ ਇਸ ਸ਼ੇਅਰ ਕਰ ਦਿਓ।

https://www.facebook.com/Parveen.Bharta/videos/662283380842628/

 

 

ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਅੰਮ੍ਰਿਤ ਵੇਲਾ ਸ਼ਬਦ ਨੂੰ ਤੁਸੀਂ ਪਿਆਰ ਦਿੱਤਾ ਹੈ ਇਸ ਨੂੰ ਵੀ ਸਾਰੇ ਕਬੂਲ ਕਰੋਗੇ"।

https://www.facebook.com/Parveen.Bharta/photos/a.1430952463639453/2592370234164331/?type=3&theater

ਪਰਵੀਨ ਭਾਰਟਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਕਈ ਲੋਕ ਗਾਇਕਾਂ ਨਾਲ ਉਨ੍ਹਾਂ ਨੇ ਡਿਊਟ ਗੀਤ ਗਾਏ ਹਨ,ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Related Post