ਗਾਇਕਾ ਪਰਵੀਨ ਭਾਰਟਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਦੁਸ਼ਹਿਰੇ ਦੀ ਵਧਾਈ

By  Rupinder Kaler October 8th 2019 01:25 PM -- Updated: October 8th 2019 01:27 PM

ਅੱਜ ਦੁਸ਼ਹਿਰੇ ਦਾ ਤਿਉਹਾਰ ਜਿਸ ਨੂੰ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਇਸ ਤਿਉਹਾਰ ਦੀ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ । ਇਸ ਤਰ੍ਹਾਂ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਪਰਵੀਨ ਭਾਰਟਾ ਨੇ ਵੀ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਪਰਵੀਨ ਭਾਰਟਾ ਆਪਣੇ ਅੰਦਾਜ਼ ਵਿੱਚ ਗਾਣਾ ਗਾਇਆ ਹੈ ਤੇ ਫ਼ਿਰ ਆਪਣੇ ਪ੍ਰਸ਼ੰਸਕਾਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ ਹੈ ।

ਪਰਵੀਨ ਭਾਰਟਾ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ ਲੋਕ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ ।ਪਰਵੀਨ ਭਾਰਟਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਦੀ ਹਿੱਟ ਗਾਇਕਾ ਹੈ । ਉਹਨਾਂ ਨੇ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ਹਨ ।

ਉਹਨਾਂ ਨੇ ਮਨਿੰਦਰ ਮੰਗਾ, ਲਵਲੀ ਨਿਰਮਾਣ, ਬਲਕਾਰ ਸਿੱਧੂ, ਧਰਮਪ੍ਰੀਤ ਸਮੇਤ ਕਈ ਗਾਇਕਾਂ ਨਾਲ ਦੋਗਾਣੇ ਦਿੱਤੇ ਹਨ ਜਿਹੜੇ ਕਿ ਅੱਜ ਵੀ ਡੀਜੇ ’ਤੇ ਵੱਜਦੇ ਸੁਣਾਈ ਦਿੰਦੇ ਹਨ ।

ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਟੌਹਰ ਸ਼ੁਕੀਨੀ, ਚੁੰਨੀਆ, ਸਾਡੇ ਕਾਲਜ ਦੀ ਕੰਧ ਉੱਤੇ ਹਾਣੀਆਂ ਅੱਜ ਕਿਸੇ ਨੇ ਲਿਖ ਤਾ ਤੇਰਾ ਮੇਰਾ ਨਾਂਅ ਲੋਕਾਂ ਦੇ ਦਿਲ ਦਿਮਾਗ ਵਿੱਚ ਵੱਸੇ ਹੋਏ ਹਨ ।

Related Post