ਗਾਇਕ ਆਰ ਨੇਤ ਨੇ ਖਰੀਦੀ ਨਵੀਂ ਗੱਡੀ, ਪ੍ਰਮਾਤਮਾ ਦਾ ਕੀਤਾ ਸ਼ੁਕਰੀਆ ਅਦਾ

By  Shaminder March 17th 2021 10:30 AM

ਗਾਇਕ ਆਰ ਨੇਤ ਨੇ ਨਵੀਂ ਗੱਡੀ ਖਰੀਦੀ ਹੈ । ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸ਼ੁਕਰ ਮਾਲਕਾ ਤੂੰ ਏਨਾਂ ਜੋਗਾ ਕਰਤਾ’। ਇਸ ਤਸਵੀਰ ‘ਚ ਆਰ ਨੇਤ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੇ ਹਨ ।

R Nait Image From R Nait’s Instagram

ਹੋਰ ਪੜ੍ਹੋ : ਧੀਰਜ ਧੁਪਰ ਪੰਜਾਬੀ ਇੰਡਸਟਰੀ ‘ਚ ਇਸ ਗੀਤ ਨਾਲ ਕਰ ਰਹੇ ਸ਼ੁਰੂਆਤ, ਤਸਵੀਰਾਂ ਕੀਤੀਆਂ ਸਾਂਝੀਆਂ

R Nait Image From R Nait’s Instagram

ਉਨ੍ਹਾਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਲਗਾਤਾਰ ਪ੍ਰਸ਼ੰਸਕਾਂ ਵੱਲੋਂ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਆਰ ਨੇਤ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਆਰ ਨੇਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਲਿਰੀਸਿਸਟ ਵੀ ਹਨ ।

R Nait Image From R Nait’s Instagram

ਉਨ੍ਹਾਂ ਦੇ ਵੱਲੋਂ ਗਾਏ ਗਏ ਜ਼ਿਆਦਾਤਰ ਗੀਤ ਉਨ੍ਹਾਂ ਦੇ ਖੁਦ ਦੇ ਲਿਖੇ ਹੋਏ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਨ੍ਹਾਂ ਦਾ ਨਾਮ ਚੋਟੀ ਦੇ ਗਾਇਕਾਂ ‘ਚ ਆੳੇੁਂਦਾ ਹੈ ।

 

View this post on Instagram

 

A post shared by R Nait (@official_rnait)

Related Post