ਗਾਇਕ ਆਰ ਨੇਤ ਦਾ ਫੌਜ ਦੇ ਜਵਾਨਾਂ ਨੂੰ ਸਲੂਟ, ਫੌਜੀ ਭਰਾਵਾਂ ਨਾਲ ਮਿਲਕੇ ਗਾਇਆ ਗਾਣਾ

By  Rupinder Kaler June 26th 2019 11:02 AM

ਗਾਇਕ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਭਾਰਤੀ ਫੌਜ ਦੇ ਜਵਾਨਾਂ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਆਰ ਨੇਤ ਕਹਿ ਰਹੇ ਹਨ ਕਿ ਇਹ ਭਾਰਤੀ ਫੌਜ ਦੇ ਉਹ ਜਵਾਨ ਹਨ ਜਿਹੜੇ ਸਰਹੱਦਾਂ ਦੀ ਰਾਖੀ ਕਰਦੇ ਹਨ । ਇਹ ਜਵਾਨ ਰਾਤ ਨੂੰ ਜਾਗ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ।

https://www.instagram.com/p/BzKOZV3lYiV/

ਆਰ ਨੇਤ ਇਹਨਾਂ ਜਵਾਨਾਂ ਲਈ ਇੱਕ ਗੀਤ ਵੀ ਗਾਉਂਦੇ ਹਨ । ਜਿਹੜਾ ਕਿ ਆਪਣੇ ਆਪ ਵਿੱਚ ਖ਼ਾਸ ਹੈ । ਆਰ ਨੇਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਸਿੱਧੂ ਮੂਸੇਵਾਲਾ ਦੇ ਨਾਲ ਨਵਾਂ ਗਾਣਾ ਆਇਆ ਹੈ ਜਿਹੜਾ ਕਿ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/BzE4JCalDi_/

ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਦੱਬਦਾ ਨਹੀਂ ਤੇ ਡਿਫਾਲਟਰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਇਹ ਦੋਵੇਂ ਗਾਣੇ ਯੂਟਿਊਬ ਤੇ ਟਰੈਂਡ ਵਿੱਚ ਰਹੇ ਹਨ ।

https://www.instagram.com/p/Byh1vZLF8QL/

Related Post