ਨੌਜਵਾਨ ਹੀ ਨਹੀਂ ਬਾਬੇ ਵੀ ਆਰ ਨੇਤ ਦੇ ਗੀਤਾਂ 'ਤੇ ਪਾਉਂਦੇ ਨੇ ਇੰਝ ਭੰਗੜੇ, ਵੀਡੀਓ ਹੋ ਰਿਹਾ ਹੈ ਵਾਇਰਲ

By  Aaseen Khan June 27th 2019 03:08 PM

ਗਾਇਕ ਤੇ ਗੀਤਕਾਰ ਆਰ ਨੇਤ ਜਿਹੜੇ ਅਕਸਰ ਸ਼ੋਸ਼ਲ ਮੀਡੀਆ 'ਤੇ ਆਪਣੇ ਗੀਤਾਂ ਅਤੇ ਲਾਈਵ ਅਖਾੜਿਆਂ ਦੇ ਕਰਕੇ ਚਰਚਾ 'ਚ ਬਣੇ ਰਹਿੰਦੇ ਹਨ। ਡਿਫਾਲਟਰ ਤੇ ਦੱਬਦਾ ਕਿੱਥੇ ਆ ਵਰਗੇ ਗੀਤਾਂ ਨਾਲ ਨੌਜਵਾਨ ਦਿਲਾਂ ਨੂੰ ਜਿੱਤਣ ਵਾਲੇ ਆਰ ਨੇਤ ਦੇ ਬਜ਼ੁਰਗ ਵੀ ਫੈਨ ਹਨ ਜਿਸ ਦਾ ਸਬੂਤ ਦਿੰਦਾ ਹੈ ਇਹ ਵੀਡੀਓ। ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਆਰ ਨੇਤ ਡਿਫਾਲਟਰ ਗੀਤ ਗਾ ਰਹੇ ਹਨ ਅਤੇ ਇਹ ਬਜ਼ੁਰਗ ਉਹਨਾਂ ਨਾਲ ਸ਼ਾਨਦਾਰ ਭੰਗੜਾ ਪਾ ਰਿਹਾ ਹੈ। ਬੱਚਿਆਂ ਅਤੇ ਨੌਜਵਾਨਾਂ ਨੇ ਆਰ ਨੇਤ ਦੇ ਗੀਤਾਂ ਨੂੰ ਪਿਆਰ ਦਿੱਤਾ ਹੀ ਪਰ ਬਜ਼ੁਰਗਾਂ ਦੇ ਦਿਲਾਂ 'ਚ ਵੀ ਉਹ ਵੱਸਦੇ ਹਨ।

 

View this post on Instagram

 

ਬਾਬੇ ਭੰਗੜਾ ਪਾਓੂਦੇ ਨੇ????

A post shared by R Nait (@official_rnait) on Jun 27, 2019 at 1:01am PDT

ਪਿਛਲੇ ਦਿਨੀਂ ਆਰ ਨੇਤ ਫੌਜੀ ਜਵਾਨਾਂ ਨਾਲ ਨਜ਼ਰ ਆਏ ਸੀ ਅਤੇ ਉਹਨਾਂ ਲਈ ਗੀਤ ਗਾਉਂਦੇ ਹੋਏ ਵੀ ਦਿਖਾਈ ਦਿੱਤੇ ਸਨ। ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਦੇ ਗੀਤ ਪੋਆਏਜ਼ਨ ਨੂੰ ਵੀ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਆਰ ਨੇਤ ਇਸੇ ਮਹੀਨੇ 26 ਸਾਲ ਗੀਤ ਰਿਲੀਜ਼ ਕਰ ਚੁੱਕੇ ਹਨ, ਜਿਸ 'ਚ ਉਹ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਨਜ਼ਰ ਆਏ ਸੀ।

ਹੋਰ ਵੇਖੋ : ਦੇਖੋ NBA ਦੇ ਮੈਚ 'ਚ ਹੋ ਰਹੀ ਹੈ ਕਬੱਡੀ ਵਾਂਗ ਠੇਠ ਪੰਜਾਬੀ 'ਚ ਕਮੈਂਟਰੀ,NBA ਟੂਰਨਾਮੈਂਟ ‘ਚ 2 ਪੰਜਾਬੀ ਬਣੇ ਕੁਮੈਂਟੇਟਰ

 

View this post on Instagram

 

Respect for INDIAN ARMY ?? #salute ❤️

A post shared by R Nait (@official_rnait) on Jun 25, 2019 at 9:38pm PDT

Related Post