ਗਾਇਕ ਐਬੀ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ ਉਸ ਦਾ ਸਾਥੀ ਗਾਇਕ ਰਬਾਬ, ਐਬੀ ਨਾਲ ਆਖਰੀ ਵੀਡੀਓ ਕੀਤੀ ਸਾਂਝੀ

By  Rupinder Kaler September 3rd 2019 06:04 PM

ਗਾਇਕ ਐਬੀ ਦੀ ਮੌਤ ਤੋਂ ਬਾਅਦ ਉਸ ਦਾ ਸਾਥੀ ਗਾਇਕ ਅਮਨ ਰਬਾਬ ਡੂੰਘੇ ਸਦਮੇ ਵਿੱਚ ਹੈ । ਰਬਾਬ ਨੇ ਐਬੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਉਸ ਨੇ ਲਿਖਿਆ ਹੈ ਕਿ ‘Eh Likhan nu v Dil nhi karda k Abby hun nhi reha , tu saadi dowa bhaiya di jindagi ch khaas jagah rakhda c , Menu chadd par tu Aman nu 1 waar aavde Dil di gall kehnda ta sahi , tera kade saath nahi c chad de asi dowe , tu saada Aavda c’

ਇਸ ਦੇ ਨਾਲ ਹੀ ਰਬਾਬ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਇਹ ਵੀਡੀਓ ਐਬੀ ਤੇ ਰਬਾਬ ਦਾ ਆਖਰੀ ਫੇਸਬੁੱਕ ਲਾਈਵ ਵੀਡੀਓ ਸੀ । ਰਬਾਬ ਵੱਲੋਂ ਸ਼ੇਅਰ ਕੀਤੀਆਂ ਦੋਹਾਂ ਪੋਸਟਾਂ ਤੋਂ ਸਾਫ ਹੁੰਦਾ ਹੈ ਕਿ ਰਬਾਬ ਐਬੀ ਨਾਲ ਕਿਸ ਹੱਦ ਤੱਕ ਜੁੜਿਆ ਹੋਇਆ ਸੀ ।

ਇਹ ਦੋਹਾਂ ਦਾ ਜੁੜਾਅ ਹੀ ਸੀ ਕਿ ਦੋਵਾਂ ਨੇ ਇੱਕਠਿਆਂ ਕਈ ਹਿੱਟ ਗਾਣੇ ਦਿੱਤੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਐਬੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਹੈ । ਉਸ ਨੂੰ ਫੇਫੜਿਆਂ ਵਿੱਚ ਤਕਲੀਫ ਸੀ ਜਿਸ ਕਰਕੇ ਉਸ ਨੂੰ ਪੀਜੀਆਈ ਵਿੱਚ ਦਾਖਿਲ ਕਰਵਾਇਆ ਗਿਆ ਸੀ । ਪੀਜੀਆਈ ਵਿੱਚ ਹੀ ਉਸ ਦਾ ਇਲਾਜ਼ ਦੌਰਾਨ ਦਿਹਾਂਤ ਹੋ ਗਿਆ ਸੀ ।

Related Post