ਕਿਸਾਨਾਂ ਦੇ ਨਾਲ-ਨਾਲ ਰੇਸ਼ਮ ਸਿੰਘ ਅਨਮੋਲ ਵੀ ਝੋਨੇ ਦੀ ਲਵਾਈ ਲਈ ਰੱਬ ਕੋਲੋਂ ਕਰ ਰਹੇ ਮੀਂਹ ਵਰਸਾਉਣ ਦੀ ਮੰਗ

By  Shaminder July 1st 2019 01:47 PM

ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸਾਨਾਂ ਨੇ ਆਪਣੇ ਖੇਤਾਂ 'ਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ । ਮੀਂਹ ਦੀ ਗੱਲ ਕਰੀਏ ਤਾਂ ਮੀਂਹ ਝੋਨੇ ਦੀ ਫ਼ਸਲ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਅਜਿਹੇ 'ਚ ਮੀਂਹ ਪੈ ਜਾਵੇ ਤਾਂ ਕਿਸਾਨਾਂ ਦੇ ਚਿਹਰੇ ਖਿੜ ਜਾਂਦੇ ਹਨ । ਪਰ ਬਰਸਾਤ ਆ ਨਹੀਂ ਰਹੀ ਜਿਸ ਕਾਰਨ ਕਿਸਾਨਾਂ ਨੂੰ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਅਜਿਹੇ 'ਚ ਹਰ ਕਿਸਾਨ ਪਾਣੀ ਵਰਸਾਉਣ ਦੀ ਅਰਦਾਸ ਪ੍ਰਮਾਤਮਾ ਕੋਲ ਕਰ ਰਿਹਾ ਹੈ ।

ਹੋਰ ਵੇਖੋ:ਤਿੰਨ ਸਾਲਾਂ ਦੀ ਉਮਰ ‘ਚ ਰੇਸ਼ਮ ਸਿੰਘ ਅਨਮੋਲ ਦੇ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਸਾਇਆ, ਪਾਈ ਭਾਵੁਕ ਪੋਸਟ

https://www.instagram.com/p/BzVm5LyHy8E/

ਰੇਸ਼ਮ ਸਿੰਘ ਅਨਮੋਲ ਜੋ ਕਿ ਇੱਕ ਗਾਇਕ ਹੋਣ ਦੇ ਨਾਲ-ਨਾਲ ਇੱਕ ਕਿਸਾਨ ਵੀ ਹਨ ਆਪਣੇ ਖੇਤਾਂ 'ਚ ਕੰਮ ਕਰ ਰਹੇ ਹਨ ।ਰੇਸ਼ਮ ਸਿੰਘ ਅਨਮੋਲ ਵੀ ਝੋਨੇ ਲਈ ਉਸ ਮਾਲਕ ਕੋਲ ਪੁਕਾਰ ਕਰ ਰਹੇ ਹਨ ਕਿ ਉਹ ਮੀਂਹ ਵਰਸਾ ਦੇਵੇ । ਪਾਣੀ ਦੀ ਕਮੀ ਨਾਲ ਜੂਝ ਰਹੇ ਕਿਸਾਨਾਂ ਕੋਲ ਪ੍ਰਮਾਤਮਾ ਕੋਲ ਅਰਦਾਸ ਤੋਂ ਸਿਵਾਏ ਕੋਈ ਚਾਰਾ ਨਹੀਂ ਇਸੇ ਲਈ ਝੋਨੇ ਦੀ ਲਵਾਈ ਲਈ ਉਹ ਪ੍ਰਮਾਤਮਾ ਨੂੰ ਆਪੋ ਆਪਣੇ ਅੰਦਾਜ਼ 'ਚ ਪ੍ਰਾਰਥਨਾ ਕਰ ਰਹੇ ਹਨ ।

https://www.instagram.com/p/BzUbSkQHOyL/

ਗਾਇਕ  ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ  Rabaa- Rabba Meeh barsah Next Audio #VISAvery soon ਰੇਸ਼ਮ ਸਿੰਘ ਅਨਮੋਲ ਖੇਤਾਂ 'ਚ ਵੱਟਾਂ ਨੂੰ ਪੱਕੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/By4Au9PHaeN/

 

Related Post