ਗਾਇਕ ਹੋਣ ਦੇ ਨਾਲ-ਨਾਲ ਇੱਕ ਕਾਮਯਾਬ ਕਿਸਾਨ ਵੀ ਹਨ ਰੇਸ਼ਮ ਸਿੰਘ ਅਨਮੋਲ, ਆਪਣੇ ਖੇਤਾਂ ‘ਚ ਖੁਦ ਕਰ ਰਹੇ ਕਣਕ ਦੀ ਵਾਢੀ

By  Shaminder April 24th 2020 03:53 PM

ਗਾਇਕ ਰੇਸ਼ਮ ਸਿੰਘ ਅਨਮੋਲ ਏਨੀਂ ਦਿਨੀਂ ਆਪਣੇ ਖੇਤਾਂ ‘ਚ ਵਾਢੀ ਦੇ ਸੀਜ਼ਨ ‘ਚ ਰੁੱਝੇ ਹੋਏ ਹਨ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ ‘ਚ ਕਣਕ ਦੀ ਕਟਾਈ ‘ਚ ਰੁੱਝੇ ਹੋਏ ਹਨ ਅਤੇ ਉਹ ਖੁਦ ਕੰਬਾਈਨ ਚਲਾ ਕੇ ਕਣਕ ਕੱਢ ਰਹੇ ਹਨ । ਰੇਸ਼ਮ ਸਿੰਘ ਅਨਮੋਲ ਜਿੱਥੇ ਕਾਮਯਾਬ ਗਾਇਕ ਹਨ, ਉੱਥੇ ਹੀ ਇਕ ਸਫ਼ਲ ਕਿਸਾਨ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ ।

https://www.instagram.com/p/B_Wb6eQnMSg/

ਏਨੀਂ ਦਿਨੀਂ ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਕਰਕੇ ਲਾਕ ਡਾਊਨ ਚੱਲ ਰਿਹਾ ਹੈ ਅਤੇ ਸਭ ਕਾਰੋਬਾਰ ਬੰਦ ਹਨ, ਪਰ ਅਜਿਹੇ ‘ਚ ਜ਼ਿਮੀਂਦਾਰਾਂ ਅਤੇ ਕਿਸਾਨਾਂ ਨੂੰ ਪੂਰੀ ਛੋਟ ਹੈ । ਜਿਸ ਦਾ ਪੂਰਾ ਫਾਇਦਾ ਰੇਸ਼ਮ ਸਿੰਘ ਅਨਮੋਲ ਵੀ ਚੁੱਕ ਰਹੇ ਹਨ ਅਤੇ ਖੇਤਾਂ ‘ਚ ਆਪਣੇ ਕੰਮ-ਕਾਰ ‘ਚ ਰੁੱਝੇ ਹੋਏ ਹਨ ।

https://www.instagram.com/p/B_PQ0-Pngc9/

ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ ‘ਚ ਖੁਦ ਹੀ ਖੇਤੀ ਕਰਦੇ ਹਨ ਅਤੇ ਅਕਸਰ ਇਸ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਰੇਸ਼ਮ ਸਿੰਘ ਅਨਮੋਲ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਅੱਤ ਮਹਿਕਮਾ, ਤੇਰੇ ਪਿੰਡ, ਚੇਤੇ ਕਰਦਾ ਸਣੇ ਕਈ ਗੀਤ ਸ਼ਾਮਿਲ ਹਨ ।

Related Post