ਗਾਇਕ ਮੀਕਾ ਸਿੰਘ ਦੇ ਘਰ ਰਿਚਾ ਸ਼ਰਮਾ ਨੇ ਕੀਤਾ ਸ਼ਬਦ ਗਾਇਨ, ਵੀਡੀਓ ਕੀਤੀ ਸ਼ੇਅਰ

By  Rupinder Kaler April 7th 2021 05:24 PM -- Updated: April 7th 2021 06:04 PM

ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਵਿੱਚ ਮੀਕਾ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਤੇ ਦੋਸਤ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਹਰ ਕੋਈ ਗੁਰਬਾਣੀ ਦੇ ਰਸਭਿੰਨੇ ਕੀਰਤਨ ਦਾ ਆਨੰਦ ਮਾਣ ਰਿਹਾ ਹੈ ।

image from mika singh's instagram

ਹੋਰ ਪੜ੍ਹੋ :

ਕਈ ਰੋਗਾਂ ਦਾ ਇੱਕ ਇਲਾਜ਼ ਹੈ ਕਟਹਲ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

image from mika singh's instagram

ਵੀਡੀਓ ਵਿੱਚ ਰਿਚਾ ਸ਼ਰਮਾ ਸ਼ਬਦ ਗਾ ਰਹੀ ਹੈ, ਤੇ ਕੋਲ ਬੈਠੇ ਮੀਕਾ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਜਾਂ ’ਤੇ ਸਾਥ ਦੇ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮੀਕਾ ਸਿੰਘ ਨੇ ਲਿਖਿਆ ਹੈ ‘ਮੈਂ ਮੇਰੇ ਸਾਰੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਬਹੁਤ ਹੀ ਸੋਹਣਾ ਸਮਾਂ ਬਿਤਾਇਆ ….ਤੇ ਰਿਚਾ ਸ਼ਰਮਾ ਨੇ ਬਹੁਤ ਸੋਹਣਾ ਸ਼ਬਦ ਗਾਇਆ । ਸਾਰਿਆਂ ਦਾ ਧੰਨਵਾਦ..’ ।

image from mika singh's instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਸਿੰਘ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਹਨ । ਉਹ ਹਰ ਛੋਟੀ ਵੱਡੀ ਚੀਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਦੇ ਵਿਆਹ ਦੀ ਅਫਵਾਹ ਉੱਡੀ ਸੀ ਜਿਸ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਸੀ ।

 

View this post on Instagram

 

A post shared by Mika Singh (@mikasingh)

Related Post