ਰੁਪਿੰਦਰ ਹਾਂਡਾ ਨੇ ਭੈਣ ਨੂੰ ਕੁਝ ਇਸ ਤਰ੍ਹਾਂ ਦਿੱਤਾ ਬਰਥਡੇ 'ਤੇ ਸਰਪ੍ਰਾਈਜ਼,ਦਿੱਤਾ ਪਿਆਰਾ ਜਿਹਾ ਗਿਫਟ

By  Shaminder May 27th 2019 12:28 PM

ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੀ ਭੈਣ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਜਨਮਦਿਨ ਮੁਬਾਰਕ ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ .. ਲਵ ਯੂ..."

ਹੋਰ ਵੇਖੋ :ਸ਼ਾਇਦ ਐਕਟਿੰਗ ਲਈ ਨਹੀਂ, ਮੈਂ ਸਿੰਗਿਗ ਲਈ ਬਣੀ ਹਾਂ-ਰੁਪਿੰਦਰ ਹਾਂਡਾ

https://www.instagram.com/p/Bx7AUDMDBaQ/

ਇਸ ਵੀਡੀਓ 'ਚ ਭੈਣ ਦੇ ਜਨਮ ਦਿਨ 'ਤੇ ਨਾਂ ਸਿਰਫ਼ ਉਨ੍ਹਾਂ ਨੇ ਕੇਕ ਕੱਟਿਆ ਬਲਕਿ ਬਹੁਤ ਹੀ ਖ਼ੂਬਸੂਰਤ ਜਿਹਾ ਗਿਫ਼ਟ ਵੀ ਆਪਣੀ ਭੈਣ ਨੂੰ ਦਿੱਤਾ । ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਕਮੈਂਟ ਕੀਤੇ ਜਾ ਰਹੇ ਹਨ । ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਉਹ ਅਕਸਰ ਆਪਣੇ ਕੰਮ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/Bxq7vpKJG_I/

ਰੁਪਿੰਦਰ ਹਾਂਡਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਇੱਕ ਰਿਆਲਿਟੀ ਸ਼ੋਅ ਚੋਂ ਨਿਕਲੀ ਰੁਪਿੰਦਰ ਹਾਂਡਾ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਨੇ ਅਤੇ ਲਗਾਤਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ ।

https://www.instagram.com/p/BxgfUM6p9Rv/

Related Post