ਗਾਇਕਾ ਸੈਂਡੀ ਸੰਧੂ ਦਾ ਨਵਾਂ ਗਾਣਾ ਆ ਰਿਹਾ ਹੈ ‘ਵਿਆਹ ਵਾਲੀ ਡੇਟ’

By  Rupinder Kaler September 5th 2019 03:30 PM -- Updated: September 5th 2019 03:34 PM

ਗਾਇਕਾ ਸੈਂਡੀ ਸੰਧੂ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । ‘ਵਿਆਹ ਵਾਲੀ ਡੇਟ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ 10 ਸਤੰਬਰ ਨੂੰ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਦਲਬੀਰ ਉਦੋਵਾਲੀਆ ਨੇ ਲਿਖੇ ਹਨ ਜਦੋਂ ਕਿ ਗੀਤ ਦੇ ਬੋਲ ਮਨਦੀਪ ਸਿੰਘ ਨੇ ਤਿਆਰ ਕੀਤਾ ਹੈ ।

https://www.instagram.com/p/B1vPn0Op073/

ਸੈਂਡੀ ਸੰਧੂ ਦੇ ਗਾਣੇ ਦਾ ਜਿਸ ਤਰ੍ਹਾਂ ਦਾ ਟਾਈਟਲ ਹੈ, ਉਸ ਤੋਂ ਸਾਫ ਹੋ ਜਾਂਦਾ ਹੈ ਕਿ ਇਹ ਗਾਣਾ ਰੋਮਾਂਟਿਕ ਗਾਣਾ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੈਂਡੀ ਸੰਧੂ ਦੇ ‘ਬੌਡੀ ਗਾਰਡ’ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

ਇਸ ਤੋਂ ਇਲਾਵਾਂ ਉਹਨਾਂ ਦਾ ਗਾਣਾ ‘ਠਾਹ ਠਾਹ’ ਵੀ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਕਾਫੀ ਪਸੰਦ ਕੀਤਾ ਸੀ । ਹੁਣ ਸੈਂਡੀ ਸੰਧੂ ਦੇ ਪ੍ਰਸ਼ੰਸਕਾਂ ਨੂੰ ‘ਵਿਆਹ ਵਾਲੀ ਡੇਟ’ ਗਾਣੇ ਦਾ ਇੰਤਜ਼ਾਰ ਹੈ ।

Related Post