ਗਾਇਕਾ ਸਪਨਾ ਚੌਧਰੀ ਦੀ ਭੈਣ ਨੇ ਭਾਣਜੇ ਦੇ ਜਨਮ ‘ਤੇ ਵੰਡੇ ਲੱਡੂ, ਦੱਸਿਆ ਕਿਉਂ ਜਨਵਰੀ ‘ਚ ਹੋਏ ਵਿਆਹ ਨੂੰ ਅਕਤੂਬਰ ਤੱਕ ਰੱਖਿਆ ਗਿਆ ਗੁਪਤ
Rupinder Kaler
October 10th 2020 01:33 PM
ਗਾਇਕਾ ਸਪਨਾ ਚੌਧਰੀ ਦੇ ਘਰ ਬੀਤੇ ਦਿਨ ਬੇਟੇ ਨੇ ਜਨਮ ਲਿਆ ਹੈ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈ ਦੇਣ ਵਾਲੇ ਪਹੁੰਚ ਰਹੇ ਨੇ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।
sapna-chaudhary
ਪਰ ਇਸ ਦੇ ਨਾਲ ਹੀ ਪ੍ਰਸ਼ੰਸਕ ਇਹ ਸਵਾਲ ਵੀ ਉਠਾ ਰਹੇ ਨੇ ਕਿ ਜੇ ਜਨਵਰੀ ‘ਚ ਸਪਨਾ ਨੇ ਵਿਆਹ ਕਰਵਾ ਲਿਆ ਸੀ ਤਾਂ ਇਹ ਖਬਰ ਹੁਣ ਤੱਕ ਛਿਪਾਈ ਕਿਉਂ ਰੱਖੀ ਗਈ ।
ਹੋਰ ਪੜ੍ਹੋ :ਸਪਨਾ ਚੌਧਰੀ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲੋਕ ਕਹਿਣ ਲੱਗੇ ਮਾਂ ’ਤੇ ਗਿਆ ਹੈ ਬੇਟਾ
sapna
ਜਿਸ ਤੋਂ ਬਾਅਦ ਸਪਨਾ ਦੀ ਭੈਣ ਨੇ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ । ਜਿਸ ਕਾਰਨ ਇਸ ਵਿਆਹ ਨੂੰ ਗੁਪਤ ਰੱਖਿਆ ਗਿਆ ਸੀ ।
sapna
ਇਸ ਤੋਂ ਬਾਅਦ ਲਾਕਡਾਊਨ ਹੋ ਗਿਆ ਜਿਸ ਕਾਰਨ ਵਿਆਹ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ । ਇਸ ਦੇ ਨਾਲ ਹੀ ਉਹ ਆਪਣੇ ਭਾਣਜੇ ਦੇ ਜਨਮ ‘ਤੇ ਲੱਡੂ ਵੰਡਦੀ ਹੋਈ ਵੀ ਨਜ਼ਰ ਆਈ ।