ਇਸ ਤਰ੍ਹਾਂ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਨੇ ਗਾਇਕਾ ਸਤਵਿੰਦਰ ਬਿੱਟੀ, ਵੀਡੀਓ ਹੋ ਰਿਹਾ ਵਾਇਰਲ

By  Shaminder June 1st 2020 05:38 PM -- Updated: June 1st 2020 10:42 PM

ਲਾਕਡਾਊਨ ਦੌਰਾਨ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਦਿਹਾੜੀਦਾਰ ਮਜ਼ਦੂਰਾਂ ਅਤੇ ਕਾਮਿਆਂ ਨੂੰ । ਜਿਨ੍ਹਾਂ ਨੂੰ ਲਾਕਡਾਊਨ ਦੌਰਾਨ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ, ਪਰ ਅਜਿਹੇ ‘ਚ ਕਈ ਧਾਰਮਿਕ ਜੱਥੇਬੰਦੀਆਂ ਨੇ ਅੱਗੇ ਆ ਕੇ ਇਨਸਾਨੀਅਤ ਦੀ ਖੂਬ ਸੇਵਾ ਕੀਤੀ । ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਵੀ ਇਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ।

https://www.instagram.com/p/CA2wKzoDSjR/

ਜਿਸ ‘ਚ ਅਕਸ਼ੇ ਕੁਮਾਰ ਸੋਨੂੰ ਸੂਦ, ਸੁਨੰਦਾ ਸ਼ਰਮਾ, ਐਮੀ ਵਿਰਕ , ਹੌਬੀ ਧਾਲੀਵਾਲ ਸਣੇ ਕਈ ਸੈਲੀਬ੍ਰੇਟੀਜ਼ ਸ਼ਾਮਿਲ ਹਨ । ਗਾਇਕਾ ਸਤਵਿੰਦਰ ਬਿੱਟੀ ਵੀ ਏਨੀਂ ਦਿਨੀਂ ਜ਼ਰੂਰਤਮੰਦਾਂ ਦੀ ਮਦਦ ਲਈ ਜੁਟੇ ਹੋਏ ਹਨ ।

https://www.instagram.com/p/B8ToFrupdln/

ਜਿਸ ਦਾ ਉਨ੍ਹਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਵਿੰਦਰ ਬਿੱਟੀ ਜ਼ਰੂਰਤਮੰਦਾਂ ਨੂੰ ਲੰਗਰ ਵੰਡਦੇ ਹੋਏ ਨਜ਼ਰ ਆ ਰਹੇ ਨੇ । ਗਾਇਕਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ।

Related Post