ਲੁਧਿਆਣਾ ਦੇ ਪਿੰਡ ਹਵਾਸ ਦੇ ਇਸ ਬਾਬੇ ਦੀ ਹੈ ਕੁਝ ਖ਼ਾਸੀਅਤ, ਗਾਇਕਾ ਸਤਵਿੰਦਰ ਬਿੱਟੀ ਨੂੰ ਸਾਂਝਾ ਕਰਨਾ ਪਿਆ ਵੀਡੀਓ

By  Shaminder March 13th 2020 10:42 AM

ਆਪਣੇ ਸਮੇਂ ‘ਚ ਮਸ਼ਹੂਰ ਗਾਇਕਾ ਸਤਵਿੰਦਰ ਬਿੱਟੀ ਜਿਨ੍ਹਾਂ ਨੇ ਲੰਮਾ ਸਮਾਂ ਇੰਡਸਟਰੀ ‘ਤੇ ਰਾਜ ਕੀਤਾ ਅਤੇ ਲਗਾਤਾਰ ਉਹ ਇੰਡਸਟਰੀ ‘ਚ ਸਰਗਰਮ ਹਨ । ਉਹ ਆਪਣੇ ਰੁਝੇਵੇਂ ਭਰੇ ਸ਼ੈਡਿਊਲ ਚੋਂ ਕੁਝ ਸਮਾਂ ਆਪਣੇ ਅਤੇ ਆਪਣੇ ਪਰਿਵਾਰ ਲਈ ਕੱਢ ਹੀ ਲੈਂਦੇ ਹਨ । ਸੋਸ਼ਲ ਮੀਡੀਆ ‘ਤੇ ਉਂਝ ਤਾਂ ਉਹ ਘੱਟ ਹੀ ਐਕਟਿਵ ਰਹਿੰਦੇ ਹਨ, ਪਰ ਕਦੇ-ਕਦੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

https://www.instagram.com/p/B9eevO9JsHP/

ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਪੁੱਤਰ ਅਤੇ ਪਰਿਵਾਰ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਵਿੰਦਰ ਬਿੱਟੀ ਲੁਧਿਆਣਾ ਦੇ ਪਿੰਡ ਹਵਾਸ ਦਾ ਜ਼ਿਕਰ ਕਰ ਰਹੇ ਨੇ । ਜੀ ਹਾਂ ਇਸ ਪਿੰਡ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ਅਤੇ ਜਦੋਂ ਵੀ ਉਹ ਇੱਥੇ ਆਉੇਂਦੇ ਹਨ ਤਾਂ ਇਸ ਬਾਬੇ ਕੋਲ ਜ਼ਰੂਰ ਆਉਂਦੇ ਹਨ ।

https://www.instagram.com/p/B9X7ouOp2GM/

ਕਿਉਂਕਿ ਇਸ ਬਾਬੇ ਵੱਲੋਂ ਬਣਾਏ ਜਾਣ ਵਾਲੇ ਪਕੌੜੇ ਅਤੇ ਜਲੇਬੀਆਂ ਸਤਵਿੰਦਰ ਬਿੱਟੀ ਨੂੰ ਬਹੁਤ ਹੀ ਪਸੰਦ ਹਨ ।

https://www.instagram.com/p/B8_oyJ2pdp9/

ਸਤਵਿੰਦਰ ਬਿੱਟੀ ਦਾ ਕਹਿਣਾ ਹੈ ਕਿ ਇਸ ਬਾਬੇ ਦੀਆਂ ਪਿਛਲੀਆਂ ਤਿੰਨ ਪੀੜੀਆਂ ਪਕੌੜੇ ਅਤੇ ਜਲੇਬੀਆਂ ਬਣਾ ਰਹੀਆਂ ਹਨ ਅਤੇ ਉਹ ਜਦੋਂ ਵੀ ਇੱਥੇ ਆਉਂਦੇ ਹਨ ਤਾਂ ਬਾਬੇ ਕੋਲ ਆ ਕੇ ਪਕੌੜੇ ਅਤੇ ਜਲੇਬੀਆਂ ਖਾਣਾ ਨਹੀਂ ਭੁੱਲਦੇ । ਦੱਸ ਦਈਏ ਕਿ ਸਤਵਿੰਦਰ ਬਿੱਟੀ ਅਕਸਰ ਸ਼ੋਅ ਕਰਦੇ ਰਹਿੰਦੇ ਹਨ ਅਤੇ ਸਾਫ਼ ਸੁਥਰੀ ਗਾਇਕੀ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ ।

Related Post