ਗਾਇਕਾ ਸਤਵਿੰਦਰ ਬਿੱਟੀ ਨੇ ਫੈਮਿਲੀ ਫੋਟੋ ਸਾਂਝੀ ਕਰਦੇ ਹੋਏ ਦੱਸਿਆ ਕੀ ਹੁੰਦੀ ਹੈ ਪਰਿਵਾਰ ਦੀ ਤਾਕਤ

By  Shaminder May 26th 2020 03:46 PM

ਪੰਜਾਬ ਦੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਫੈਮਿਲੀ ਫੋਟੋ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਤਾਂ ਕੁਝ ਨਹੀਂ, ਪਰ ਇਸ ਤਸਵੀਰ ਦੇ ਨਾਲ ਇੱਕ ਗੀਤ ਜ਼ਰੂਰ ਸੁਣਿਆ ਜਾ ਸਕਦਾ ਹੈ । ਜਿਸ ‘ਚ ਬਾਲੀਵੁੱਡ ਦੀ ਕਿਸੇ ਫ਼ਿਲਮ ਦਾ ਗੀਤ ਸੁਣਨ ਨੂੰ ਮਿਲ ਰਿਹਾ ਹੈ । ‘ਤੇਰਾ ਸਾਥ ਹੈ ਤੋ ਮੁਝੇ ਕਯਾ ਕਮੀ ਹੈ’ ਦਰਅਸਲ ਇਸ ਤਸਵੀਰ ਦੇ ਨਾਲ ਗੀਤ ਨੂੰ ਦਰਸਾੳੇੁਂਦੇ ਹੋਏ ਉਨ੍ਹਾਂ ਨੇ ਪਰਿਵਾਰ ਦੀ ਤਾਕਤ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ।

https://www.instagram.com/p/CAnjnYjjWv4/

ਇਸ ਤਸਵੀਰ ‘ਚ ਸਤਵਿੰਦਰ ਬਿੱਟੀ ਦੇ ਮਾਤਾ ਪਿਤਾ ਅਤੇ ਹੋਰ ਬਜ਼ੁਰਗ ਨਜ਼ਰ ਆ ਰਹੇ ਨੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਵੀ ਇਸ ਤਸਵੀਰ ‘ਚ ਵਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CAnjnYjjWv4/

ਲੋਕ ਲਗਾਤਾਰ ਇਸ ਵੀਡੀਓ ‘ਤੇ ਕਮੈਂਟ ਦੇ ਰਹੇ ਨੇ । ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਸਮੇਂ ‘ਚ ਕਈ ਹਿੱਟ ਗੀਤ ਦਿੱਤੇ ਨੇ ਅਤੇ ਅਖਾੜਿਆਂ ਦੀ ਇਸ ਰਾਣੀ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੁੰਦੇ ਸਨ । ਉਨ੍ਹਾਂ ਦੇ ਗੀਤ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ 90 ਦੇ ਦਹਾਕੇ ‘ਚ ਸਨ ।

Related Post