ਗਾਇਕ ਸਤਵਿੰਦਰ ਬੁੱਗਾ ਦੀ ਨਾਨੀ ਦਾ ਹੋਇਆ ਦਿਹਾਂਤ

By  Shaminder July 31st 2021 03:46 PM -- Updated: July 31st 2021 03:52 PM

ਗਾਇਕ ਸਤਵਿੰਦਰ ਬੁੱਗਾ ਦੀ ਨਾਨੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਤਵਿੰਦਰ ਬੁੱਗਾ ਨੇ ਲਿਖਿਆ ਕਿ ‘ਮੇਰੇ ਸਤਿਕਾਰਯੋਗ ਨਾਨੀ ਜੀ ਸ੍ਰੀ ਮਤੀ ਦਿਆਲ ਕੌਰ ਜੋ ਕਿ 100  ਸਾਲ ਤੋਂ ਜ਼ਿਆਦਾ ਸੀ ਅੱਜ ਗੁਰੂ ਚਰਨਾਂ ‘ਚ ਜਾ ਵਿਰਾਜੇ ਸਨ ।

satwinder bugga shared his old memory with fans Image From Instagram

ਹੋਰ ਪੜ੍ਹੋ : ਅਦਾਕਾਰਾ ਅਸ਼ਨੂਰ ਕੌਰ ਨੇ 12ਵੀਂ ਦੀ ਪ੍ਰੀਖਿਆ ‘ਚ ਹਾਸਿਲ ਕੀਤੇ 94% ਫੀਸਦੀ ਅੰਕ, ਦੋਸਤਾਂ ਦੇ ਨਾਲ ਇੰਝ ਕੀਤਾ ਸੈਲੀਬ੍ਰੇਟ  

Satwinder bugga Image From Instagram

ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’। ਗਾਇਕ ਸਤਵਿੰਦਰ ਬੁੱਗਾ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਵੀ ਗਾਇਕ ਦੀ ਨਾਨੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

punjabi singer satwinder bugga Image From Instagram

ਉੱਥੇ ਹੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਵੀ ਦੁੱਖ ਜਤਾਇਆ ਹੈ । ਗਾਇਕ ਸਤਵਿੰਦਰ ਬੁੱਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

 

View this post on Instagram

 

A post shared by SATWINDER BUGGA (@satwinderbugga)

 

Related Post