ਸ਼ਿਵਰਾਤਰੀ ਦੇ ਮੌਕੇ ’ਤੇ ਗਾਇਕ ਨੇ ਸ਼ੇਅਰ ਕੀਤੀ ਬਚਪਨ ਦੀ ਤਸਵੀਰ, ਪਹਿਚਾਣੋ ਭਲਾ ਹੈ ਕੌਣ

By  Rupinder Kaler March 12th 2021 10:24 AM

ਬੀਤੇ ਦਿਨ ਮਹਾ ਸ਼ਿਵਰਾਤਰੀ ’ਤੇ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਨੇ ਭਗਵਾਨ ਸ਼ਿਵ ਦੀ ਭਗਤੀ ਵਿੱਚ ਲੀਨ ਹੋ ਕੇ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਸ਼ੇਅਰ ਕੀਤਾ ਸੀ । ਇਸ ਸਭ ਦੇ ਚਲਦੇ ਰੈਪਰ ਹਨੀ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਹੜੀ ਕਿ ਹਰ ਪਾਸੇ ਵਾਇਰਲ ਹੋ ਰਹੀ ਹੈ । ਇਹ ਤਸਵੀਰ ਕਿਸੇ ਛੋਟੇ ਬੱਚੇ ਦੀ ਹੈ, ਜਿਸ ਨੇ ਕਿ ਭਗਵਾਨ ਸ਼ਿਵ ਦਾ ਰੂਪ ਧਾਰਿਆ ਹੋਇਆ ਹੈ ।

honey singh image from honey singh's instagram

ਹੋਰ ਪੜ੍ਹੋ :

ਗਿੰਨੀ ਕਪੂਰ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ

image from honey singh's instagram

ਇਹ ਬੱਚਾ ਕੋਈ ਹੋਰ ਨਹੀਂ ਬਲਕਿ ਹਨੀ ਸਿੰਘ ਹੀ ਹੈ । ਹੁਣ ਹਨੀ ਸਿੰਘ ਦੇ ਪ੍ਰਸ਼ੰਸਕ ਇਸ ਤਸਵੀਰ ਤੇ ਖੁਬ ਕਮੈਂਟ ਕਰ ਰਹੇ ਹਨ । ਇਸ ਤਸਵੀਰ ਨੂੰ ਸ਼ੇਅਰ ਕਰਕੇ ਹਨੀ ਸਿੰਘ ਨੇ ਲਿਖਿਆ ‘ਮੈਂ ਸ਼ਿਵ ਦੇ ਰੂਪ ਵਿੱਚ !! ਬਚਪਨ ਦੀਆਂ ਯਾਦਾਂ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਹਨੀ ਸਿੰਘ ਦੀ ਕਾਫੀ ਫੈਨ ਫਾਲੋਇੰਗ ਹੈ ।

image from honey singh's instagram

ਇਸ ਕਰਕੇ ਉਹ ਕੁਝ ਵੀ ਸ਼ੇਅਰ ਕਰਦੇ ਹਨ ਤਾਂ ਵਾਇਰਲ ਹੋ ਜਾਂਦਾ ਹੈ । ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਨਵਾਂ ਗਾਣਾ ਰਿਲੀਜ਼ ਹੋਇਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post