ਗਾਇਕ ਸਿੱਧੂ ਮੂਸੇਵਾਲਾ ਦੀ ਫ਼ਿਲਮ 'ਮੂਸਾ ਜੱਟ' ’ਤੇ ਭਾਰਤੀ ਸੈਂਸਰ ਬੋਰਡ ਨੇ ਲਗਾਈ ਰੋਕ

By  Rupinder Kaler September 30th 2021 11:01 AM

ਗਾਇਕ ਸਿੱਧੂ ਮੂਸੇਵਾਲਾ (sidhu moose wala) ਦੀ ਫ਼ਿਲਮ 'ਮੂਸਾ ਜੱਟ' (film moosa jatt) ਤੇ ਭਾਰਤੀ ਸੈਂਸਰ ਬੋਰਡ (censor board) ਨੇ ਰੋਕ ਲਗਾ ਦਿੱਤੀ ਹੈ । ਇਹ ਫ਼ਿਲਮ 1 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਣਾ ਸੀ । ਪਰ ਹੁਣ ਇਹ ਫਿਲਮ ਆਪਣੇ ਨਿਰਧਾਰਤ ਸਮੇਂ ਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੇਗੀ। ਇਸ ਦੀ ਜਾਣਕਾਰੀ ਫਿਲਮ ਦੀ ਟੀਮ ਨੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ ।

Pic Courtesy: Instagram

ਹੋਰ ਪੜ੍ਹੋ :

ਊਰਵਸ਼ੀ ਰੌਤੇਲਾ ਇੰਟਰਨੈਸ਼ਨਲ ਅਵਾਰਡਾਂ ਦੇ ਨਾਲ ਸਨਮਾਨਿਤ, ਅਦਾਕਾਰਾ ਨੇ ਜਤਾਈ ਖੁਸ਼ੀ

Pic Courtesy: Instagram

ਇਸ ਮੌਕੇ ਫਿਲਮ (film moosa jatt) ਦੀ ਨਿਰਮਾਤਾ ਰੁਪਾਲੀ ਗੁਪਤਾ, ਫਿਲਮ ਦੀ ਅਦਾਕਾਰਾ ਸਵੀਤਾਜ ਬਰਾੜ, ਅਦਾਕਾਰਾ ਭਾਣਾ ਸਿੱਧੂ, ਲੇਖਕ ਗੁਰਿੰਦਰ ਡਿੰਪੀ ਅਤੇ ਫਿਲਮ ਦੇ ਨਿਰਦੇਸ਼ਕ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਮੌਜੂਦ ਸਨ। ਫਿਲਮ (film moosa jatt) ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਅੱਧੀ ਦਰਜਨ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ। ਉਸਦੀ ਫਿਲਮ ਜੋ 1 ਅਕਤੂਬਰ ਨੂੰ ਰਿਲੀਜ਼ ਹੋਣੀ ਸੀ। ਇਸ ਨੂੰ ਸੈਂਸਰ ਬੋਰਡ (censor board) ਨੇ ਰੋਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਇੱਕ ਕਿਸਾਨ ਦੀ ਜ਼ਿੰਦਗੀ ਦੇ ਆਲੇ -ਦੁਆਲੇ ਘੁੰਮਦੀ ਹੈ।

Pic Courtesy: Instagram

ਫਿਲਮ (film moosa jatt)  ਵਿੱਚ ਕਿਸਾਨ ਦੇ ਜੀਵਨ ਦੀਆਂ ਮੁਸ਼ਕਲਾਂ, ਆਪਸੀ ਭਾਈਚਾਰਕ ਸਾਂਝ ਅਤੇ ਮੇਲ ਮਿਲਾਪ ਤੋਂ ਇਲਾਵਾ, ਗ੍ਰਾਮੀਣ ਜੀਵਨ ਅਤੇ ਖੇਤੀ ਜੀਵਨ ਬਾਰੇ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਇਸ ਫਿਲਮ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਫਿਲਮ ਦਾ ਪ੍ਰਚਾਰ ਪਿਛਲੇ 1 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ। ਅਜਿਹੇ ਸਮੇਂ ਸੈਂਸਰ ਬੋਰਡ ਦੀ ਇਸ ਕਾਰਵਾਈ ਕਾਰਨ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਉਹਨਾਂ ਨੇ ਕਿਹਾ ਕਿ ਫਿਲਮ ਵਿੱਚ ਕਿਸਾਨਾਂ ਬਾਰੇ ਗੱਲ ਕਰਨਾ ਕੋਈ ਜੁਰਮ ਨਹੀਂ ਹੈ ਅਤੇ ਫਿਲਮ ਨੂੰ ਸਿਰਫ ਕਿਸਾਨਾਂ ਦੇ ਮੁੱਦੇ ਕਰਕੇ ਬੈਨ ਕੀਤਾ ਜਾ ਰਿਹਾ ਹੈ।

Related Post