ਇਹਨਾਂ ਬਜ਼ੁਰਗਾਂ ਦੀ ਵੀਡੀਓ ਸਾਂਝੀ ਕਰ ਗਾਇਕ ਸਿੰਗਾ ਨੇ ਕਿਹਾ 'ਪਿਆਰ ਕਰੋ ਤਾਂ ਏਦਾਂ ਕਰੋ ਨਹੀਂ ਤਾਂ ਨਾ ਕਰੋ'

By  Aaseen Khan July 16th 2019 01:42 PM

ਪਿਆਰ ਉਸ ਅਹਿਸਾਸ ਦਾ ਨਾਮ ਹੈ ਜਿਹੜਾ ਰਹਿੰਦੀ ਦੁਨੀਆਂ ਤੱਕ ਜਿਸ ਇਨਸਾਨ ਨੂੰ ਮਿਲ ਜਾਵੇ ਉਸ ਦਾ ਦੁਨੀਆਂ 'ਤੇ ਸਫ਼ਰ ਸੁਖਾਲਾ ਹੋ ਜਾਂਦਾ ਹੈ। ਅਜਿਹੇ ਹੀ ਪਿਆਰ ਨੂੰ ਦਰਸਾਉਂਦੀ ਵੀਡੀਓ ਗਾਇਕ ਸਿੰਗਾ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ 'ਚ ਇੱਕ ਬਜ਼ੁਰਗ ਜੋੜਾ ਇੱਕ ਦੂਜੇ ਦਾ ਹੱਥ ਫੜੀ ਤੁਰੇ ਜਾ ਰਹੇ ਹਨ। ਇਸ ਵੀਡੀਓ ਦੇ ਪਿੱਛੇ ਸਿੰਗਾ ਦਾ ਪਿਛਲੇ ਦਿਨੀਂ ਰਿਲੀਜ਼ ਹੋਇਆ ਗੀਤ 'ਫੋਟੋ' ਚੱਲ ਰਿਹਾ ਹੈ।

 

View this post on Instagram

 

Song PHOTO Pyar kro ta ida kro nhi ta naa karo Thanks For your Love nd Support Next update Soon ??

A post shared by SINGGA (@singga_official) on Jul 15, 2019 at 9:59am PDT

ਸਿੰਗਾ ਨੇ ਇਸ ਗੀਤ ਨੂੰ ਇੰਨ੍ਹਾਂ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਕਿਹਾ ਹੈ ਕਿ 'ਪਿਆਰ ਕਰੋ ਤਾਂ ਏਦਾਂ ਕਰੋ ਨਹੀਂ ਤਾਂ ਨਾ ਕਰੋ'। ਇਸ ਦੇ ਨਾਲ ਹੀ ਸਿੰਗਾ ਦਾ ਕਹਿਣਾ ਹੈ ਕਿ ਅੱਗੇ ਵੀ ਬਹੁਤ ਸਾਰੇ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਸਿੰਗਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਗੀਤਕਾਰੀ ਦੇ ਨਾਲ ਨਾਲ ਗਾਇਕੀ 'ਚ ਨਾਮ ਬਣਾਉਣ ਵਾਲੇ ਸਿੰਗਾ ਫੋਟੋ, ਵਾਰਦਾਤ, ਜੱਟ ਦੀ ਕਲਿਪ 2, ਸ਼ਹਿ ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ।

ਇਸ ਤੋਂ ਇਲਾਵਾ ਮਾਨਕਿਰਤ ਔਲਖ ਵਰਗੇ ਕਈ ਵੱਡੇ ਗਾਇਕ ਸਿੰਗਾ ਦੇ ਲਿਖੇ ਗੀਤਾਂ ਨੂੰ ਅਵਾਜ਼ ਦੇ ਚੁੱਕੇ ਹਨ। ਜਲਦ ਹੀ ਸਿੰਗਾ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣ ਵਾਲੇ ਹਨ।

Related Post