ਬੀਰ ਖਾਲਸਾ ਗਤਕਾ ਗਰੁੱਪ ਨੇ ਦੁਨੀਆ ਭਰ 'ਚ ਪੰਜਾਬੀਆਂ ਦਾ ਕੀਤਾ ਨਾਂਅ ਰੌਸ਼ਨ,ਅਮਰੀਕਾ ਗੌਟ ਟੈਲੇਂਟ ਦੇ ਤੀਜੇ ਰਾਊਂਡ 'ਚ ਪੁੱਜੇ,ਸੁਖਸ਼ਿੰਦਰ ਛਿੰਦਾ ਨੇ ਬੀਰ ਖਾਲਸਾ ਗਰੁੱਪ ਦੇ ਹੱਕ 'ਚ ਆਖੀ ਇਹ ਗੱਲ  

By  Shaminder August 12th 2019 10:54 AM

ਬੀਰ ਖਾਲਸਾ ਗਰੁੱਪ ਨੇ ਗਤਕੇ 'ਚ ਆਪਣੇ ਜੌਹਰ ਦਿਖਾ ਕੇ ਅਮਰੀਕਾ ਦੀ ਟੀਵੀ ਦੀ ਦੁਨੀਆ 'ਚ ਤਹਿਲਕਾ ਮਚਾ ਦਿੱਤਾ ਹੈ ।ਹੁਣ ਇਹ ਗਰੁੱਪ ਆਪਣੇ ਟੈਲੇਂਟ ਦੇ ਜ਼ਰੀਏ ਇਸ ਸ਼ੋਅ 'ਤੇ ਤੀਜੇ ਰਾਊਂਡ 'ਚ ਪਹੁੰਚ ਚੁੱਕਿਆ ਹੈ ਅਤੇ ਗਾਇਕ ਸੁਖਸ਼ਿੰਦਰ ਛਿੰਦਾ ਨੇ ਇੱਕ ਵੀਡੀਓ ਸਾਂਝਾ ਕਰਕੇ ਇਸ ਗਰੁੱਪ ਦੇ ਹੱਕ 'ਚ ਵੋਟ ਕਰਨ ਦੀ ਅਪੀਲ ਕੀਤੀ ਹੈ ।

ਹੋਰ ਵੇਖੋ:ਸੁਖਸ਼ਿੰਦਰ ਛਿੰਦਾ ਨੇ ਖਾਲਸਾ ਪੰਥ ਦੀ ਸਾਜਨਾ ਦੀ ਕੁਝ ਇਸ ਅੰਦਾਜ਼ ‘ਚ ਦਿੱਤੀ ਵਧਾਈ

https://www.instagram.com/p/B1BVEC3pcpp/

ਸੁਖਸ਼ਿੰਦਰ ਛਿੰਦਾ ਦਾ ਕਹਿਣਾ ਹੈ ਕਿ "ਬੜੇ ਮਾਣ ਵਾਲੀ ਗੱਲ ਸ਼ੇਅਰ ਕਰ ਰਿਹਾ ਹਾਂ ਆਪ ਸਭ ਦੇ ਨਾਲ ਜੀ ਬੀਰ ਖਾਲਸਾ ਗਰੁੱਪ ਵਾਲਿਆਂ ਨੇ ਅਮਰੀਕਾ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਜੋ ਅਮਰੀਕਾ ਦੇ ਇੱਕ ਚੈਨਲ ਦਾ ਸ਼ੋਅ ਹੈ "ਅਮਰੀਕਾ ਗੌਟ ਟੈਲੇਂਟ" ਦੇ ਤੀਜੇ ਰਾਊਂਡ 'ਚ ਪਹੁੰਚ ਗਏ ਉਸ ਦੇ ਸਾਰੇ ਫੈਨਸ ਨੂੰ ਰਿਕਵੈਸਟ ਹੈ ਕਿ ਵੋਟਿੰਗ ਕਰਕੇ ਹੋਰ ਸੁਪੋਟ ਕਰੋ" ।

ਸੁਖਸ਼ਿੰਦਰ ਛਿੰਦਾ ਨੇ ਜ਼ਿਆਦਾ ਤੋਂ ਜ਼ਿਆਦਾ ਵੋਟ ਕਰਨ ਦੀ ਅਪੀਲ ਆਪਣੇ ਇਸ ਵੀਡੀਓ ਦੇ ਜ਼ਰੀਏ ਕੀਤੀ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਤੀਜੇ ਰਾਊਂਡ ਚੋਂ ਬੀਰ ਖਾਲਸਾ ਗਰੁੱਪ ਜਿੱਤਦਾ ਹੈ ਜਾਂ ਨਹੀਂ ।

 

 

Related Post