ਜਦੋਂ ਸਿੱਪੀ ਗਿੱਲ ਨੇ ਗੁੱਗੂ ਗਿੱਲ ਸਾਹਮਣੇ ਬੋਲਿਆ ਉਹਨਾਂ ਦਾ ਹੀ ਡਾਇਲੌਗ, ਦੇਖੋ ਵੀਡੀਓ

By  Aaseen Khan February 13th 2019 06:16 PM -- Updated: February 13th 2019 06:22 PM

ਜਦੋਂ ਸਿੱਪੀ ਗਿੱਲ ਨੇ ਗੁੱਗੂ ਗਿੱਲ ਸਾਹਮਣੇ ਬੋਲਿਆ ਉਹਨਾਂ ਦੀ ਹੀ ਡਾਇਲੌਗ, ਦੇਖੋ ਵੀਡੀਓ : ਪੰਜਾਬੀ ਕਲਾਕਾਰ ਸਿੱਪੀ ਗਿੱਲ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਲੱਖਾਂ ਦਿਲ ਜਿੱਤੇ ਹਨ। ਸਿੱਪੀ ਗਿੱਲ ਅਕਸਰ ਹੀ ਆਪਣੇ ਗਾਣਿਆਂ ਦੇ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਪਰ ਇਸ ਵਾਰ ਉਹ ਆਪਣੀ ਇੱਕ ਵੀਡੀਓ ਕਰਕੇ ਚਰਚਾ ਆਏ ਹਨ। ਜੀ ਹਾਂ ਉਹਨਾਂ ਸ਼ੋਸ਼ਲ ਮੀਡੀਆ 'ਤੇ ਪੰਜਾਬੀ ਇੰਡਸਟਰੀ ਦੇ ਦਮਦਾਰ ਅਦਾਕਾਰ ਗੁੱਗੂ ਗਿੱਲ ਨਾਲ ਵੀਡੀਓ ਸਾਂਝੀ ਕੀਤੀ ਹੈ। ਵੀਡੀਓ 'ਚ ਸਿੱਪੀ ਗਿੱਲ ਗੁੱਗੂ ਗਿੱਲ ਦੇ ਡਾਇਲੌਗ ਵੀ ਬੋਲ ਰਹੇ ਹਨ। ਉੱਥੇ ਹੀ ਸਿੱਪੀ ਗਿੱਲ ਵੱਲੋਂ ਗੁੱਗੂ ਗਿੱਲ ਨੂੰ ਦਿੱਤੇ ਇਸ ਮਾਣ ਦੇ ਚਲਦਿਆਂ ਗੁੱਗੂ ਗਿੱਲ ਨੇ ਸਿੱਪੀ ਗਿੱਲ ਨੂੰ ਆਸ਼ੀਰਵਾਦ ਵੀ ਦਿੱਤਾ ਹੈ।

 

View this post on Instagram

 

GUGGU GILL saab waheguru mehar Kare .... TRUE MAN .... proud to be GILL ???

A post shared by Sippy Gill (@sippygillofficial) on Feb 13, 2019 at 2:32am PST

ਪੰਜਾਬੀ ਇੰਡਸਟਰੀ ਦੇ ਦਿੱਗਜ ਐਕਟਰਾਂ ਨੂੰ ਇਸ ਤਰਾਂ ਇਕੱਠੇ ਦੇਖਣਾ ਕਾਫੀ ਸ਼ਾਨਦਾਰ ਹੈ। ਸਿੱਪੀ ਗਿੱਲ ਅਤੇ ਗੁੱਗੂ ਗਿੱਲ ਫਿਲਮ ਜੱਟ ਬੋਆਏਜ਼ 'ਚ ਇਕੱਠੇ ਸਕਰੀਨ ਵੀ ਸ਼ੇਅਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਿੱਪੀ ਗਿੱਲ ਆਪਣੀ ਆਉਣ ਵਾਲੀ ਫਿਲਮ ਜੱਦੀ ਸਰਦਾਰ ਦੇ ਸ਼ੂਟ 'ਚ ਬਿਜ਼ੀ ਚੱਲ ਰਹੇ ਹਨ। ਜੱਦੀ ਸਰਦਾਰ ਫਿਲਮ ‘ਚ ਸਿੱਪੀ ਗਿੱਲ ਲੰਬੇ ਸਮੇਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ।

ਹੋਰ ਵੇਖੋ : ਬਾਦਸ਼ਾਹ ਨੇ ਕੀਤੀ ਆਮਿਰ ਖਾਨ ਦੀ ਐਕਟਿੰਗ, ਵੀਡੀਓ ਹੋਈ ਵਾਇਰਲ

 

View this post on Instagram

 

Kivein lagda combination ..??✊?

A post shared by Sippy Gill (@sippygillofficial) on Feb 12, 2019 at 3:24am PST

ਫਿਲਮ 'ਚ ਸਿੱਪੀ ਗਿੱਲ ਦੇ ਨਾਲ ਦਿਲਪ੍ਰੀਤ ਢਿੱਲੋਂ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਕਹਾਣੀ ਧੀਰਜ ਕੁਮਾਰ ਵੱਲੋਂ ਲਿਖੀ ਗਈ ਹੈ। ਫਿਲਮ ਦਾ ਨਿਰਦੇਸ਼ਨ ਮਨਭਵਨ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮਲ ਜੱਦੀ ਸਰਦਾਰ ਦੀ ਰਿਲੀਜ਼ ਡੇਟ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ , ਪਰ ਇਹ ਫਿਲਮ ਇਸੇ ਸਾਲ 2019 ‘ਚ ਰਿਲੀਜ਼ ਕੀਤੀ ਜਾ ਰਹੀ ਹੈ।

Related Post