ਸਿੱਪੀ ਗਿੱਲ ਤੇ ਸੁਨੰਦਾ ਸ਼ਰਮਾ ਦੀ ਜੋੜੀ ਗਦਰੀ ਯੋਧੇ 'ਚ ਕਰੇਗੀ ਕਮਾਲ, ਸ਼ੂਟਿੰਗ ਦੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ 

By  Rupinder Kaler June 1st 2019 05:47 PM

ਸਿੱਪੀ ਗਿੱਲ ਉਹ ਗਾਇਕ ਹੈ ਜਿਹੜਾ ਕਿ ਲੀਹ ਤੋਂ ਹੱਟ ਕੇ ਕੁਝ ਕਰਦਾ ਹੈ । ਸਿੱਪੀ ਗਿੱਲ ਛੇਤੀ ਹੀ ਇੱਕ ਹੋਰ ਪੰਜਾਬੀ ਫ਼ਿਲਮ ਲੈ ਕੇ ਆ ਰਿਹਾ ਹੈ । ਇਸ ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਾਈਟਲ ਗਦਰੀ ਯੋਧਾ ਹੈ । ਇਸ ਫ਼ਿਲਮ ਵਿੱਚ ਗਾਇਕਾ ਸੁਨੰਦਾ ਸ਼ਰਮਾ ਵੀ ਸਿੱਪੀ ਦੇ ਨਾਲ ਕੰਮ ਕਰ ਰਹੀ ਹੈ ।

https://www.instagram.com/p/BFmA09BxSGs/?utm_source=ig_embed

ਗਦਰੀ ਯੋਧਾ ਦੀ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ । ਇਸ ਦੀ ਕਹਾਣੀ ਭਾਈ ਮੇਵਾ ਸਿੰਘ ਦੇ ਜੀਵਨ ਤੇ ਅਧਾਰਿਤ ਹੈ । ਇਸ ਫ਼ਿਲਮ ਦਾ ਐਲਾਨ 2016 ਵਿੱਚ ਹੋਇਆ ਸੀ । ਇਸ ਫ਼ਿਲਮ ਦਾ ਵੱਡਾ ਭਾਗ ਸ਼ੂਟ ਹੋ ਚੁੱਕਿਆ ਹੈ ਪਰ ਕੁਝ ਕਾਰਨਾਂ ਕਰਕੇ ਇਸ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ ।

https://www.instagram.com/p/BndBxNbApZ7/?utm_source=ig_embed

ਇਸ ਫ਼ਿਲਮ ਵਿੱਚ ਸਿੱਪੀ ਤੇ ਸੁਨੰਦਾ ਤੋਂ ਇਲਾਵਾ ਅਨੀਤਾ ਦੇਵਗਨ, ਹਾਰਬੀ ਸੰਘਾ, ਸਰਦਾਰ ਸੋਹੀ ਤੇ ਹੌਬੀ ਧਾਲੀਵਾਲ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਤੇ ਡਾਈਲੌਗ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੇ ਹਨ । ਜਦੋਂ ਕਿ ਫ਼ਿਲਮ ਦਾ ਨਿਰਦੇਸ਼ਨ ਪਰਮਜੀਤ ਕਰ ਰਹੇ ਹਨ । ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।

https://www.instagram.com/p/BZskZlUBsNC/?utm_source=ig_embed

ਫ਼ਿਲਮ ਦੇ ਨਿਰਦੇਸ਼ਕ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਸ ਫ਼ਿਲਮ ਨੂੰ ਬਨਾਉਣ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈ । ਪ੍ਰਮਾਤਮਾ ਨੇ ਚਾਹਿਆ ਤਾਂ ਇਹ ਫ਼ਿਲਮ ਸ਼ਾਨਦਾਰ ਬਣੇਗੀ ।

https://www.instagram.com/p/ByFuGyVllFD/

Related Post