ਪੈਗ ਯਾਰਾਂ ਦੇ ਨਾਲ ਸਿੱਪੀ ਗਿੱਲ ਪਾ ਰਹੇ ਨੇ ਧਮਾਲਾਂ

By  Gourav Kochhar December 18th 2017 11:16 AM

ਟਾਈਗਰ ਆਫ਼ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਸਿੱਪੀ ਗਿਲ ਦੇ ਗੀਤਾਂ ਦੇ ਵਿਚ ਉਨ੍ਹਾਂ ਦੀ ਦਹਾੜ ਤੇ ਉਨ੍ਹਾਂ ਦੇ ਫੈਨਸ ਦੀ ਲਲਕਾਰ ਸੁਣਨ ਨੂੰ ਮਿਲਦੀ ਹੀ ਹੈ | ਜਿਨ੍ਹਾਂ ਘੈਂਟ ਅੰਦਾਜ਼ ਸਿੱਪੀ ਗਿੱਲ ਦਾ ਹੈ ਉਨ੍ਹਾਂ ਹੀ ਵੱਖਰਾ ਸਵੈਗ ਹੈ ਉਨ੍ਹਾਂ ਦੇ ਫੈਨਸ ਦਾ |

ਬਬੂ ਮਾਨ Babbu Maan ਸਾਬ ਤੋਂ ਬਾਅਦ ਜੇ ਕਿੱਸੇ ਸਿੰਗਰ ਦੇ ਕੱਟੜ ਫੈਨਸ ਨੇ ਤਾਂ ਉਹ ਫੈਨਸ ਨੇ ਸਿੱਪੀ ਗਿੱਲ ਦੇ | ਸੋ ਸਿੱਪੀ ਗਿੱਲ ਵੀ ਆਪਣੇ ਫੈਨਸ ਦੇ ਉਤੇ ਜਾਣ ਵਾਰਦੇ ਨੇ, ਇਸਲਈ ਸਿੱਪੀ ਗਿੱਲ ਨੇ ਆਪਣੇ ਫੈਨਸ ਦੇ ਲਈ ਇਸ ਵਾਰ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਿੱਤੀ ਹੈ | ਤੇ ਇਸ ਅਲੱਗ ਪ੍ਰੋਜੈਕਟ ਦਾ ਨਾਮ ਹੈ “ਪੈਗ ਯਾਰਾਂ ਦੇ Peg Yaaran De” ਜੀ ਹਾਂ ਵਿਆਹ ਦੇ ਇਸ ਮੌਸਮ ਵਿਚ ਆਖਿਰਕਾਰ ਸਿੱਪੀ ਗਿੱਲ ਦਾ ਵੀ ਡੀ.ਜੇ ਤੇ ਭੰਗੜੇ ਨਾਲ ਧੁੱਮਾਂ ਪਾਉਣ ਵਾਲਾ ਗੀਤ ਆ ਹੀ ਗਿਆ | ਸਿੱਪੀ ਗਿੱਲ Sippy Gill ਦਾ ਗੀਤ ਹੈ ਸਿਰਾ ਤਾਂ ਕਰਵਾਏਗਾ ਹੀ, ਇਸਲਈ ਗੀਤ ਤਾਂ ਸਿਰਾ ਹੈ, ਤੁਸੀਂ ਵੀ ਸੁਣੋ ਤੇ ਆਨੰਦ ਲਓ !

Related Post