ਅੱਜ ਹੈ ਸਰਹਿੰਦ ਫਤਿਹ ਦਿਵਸ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੀਤਾ ਜਾ ਰਿਹਾ ਯਾਦ

By  Shaminder May 12th 2022 05:00 PM -- Updated: May 12th 2022 05:13 PM

ਅੱਜ ਸਰਹਿੰਦ ਫਤਿਹ ਦਿਵਸ (Sirhind Fateh Divas) ਮਨਾਇਆ ਜਾ ਰਿਹਾ ਹੈ । ਅਦਾਕਾਰ ਦਰਸ਼ਨ ਔਲਖ ਨੇ ਵੀ ਸਰਹਿੰਦ ਫਤਿਹ ਦਿਵਸ ਦੇ ਮੌਕੇ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ (Baba Banda Singh Bahadur) ਨੇ ਸਰਹਿੰਦ ਨੂੰ ਫਤਿਹ ਕੀਤਾ ਸੀ । ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂਅ ਲਛਮਣ ਦਾਸ ਸੀ । ਇੱਕ ਦਿਨ ਉਹ ਸ਼ਿਕਾਰ ਕਰਨ ਗਏ ਤਾਂ ਉਨ੍ਹਾਂ ਦੇ ਹੱਥੋਂ ਇੱਕ ਗਰਭਵਤੀ ਹਿਰਨੀ ਨੂੰ ਤੀਰ ਲੱਗ ਗਿਆ ਅਤੇ ਇਸ ਘਟਨਾ ਨੇ ਉਨ੍ਹਾਂ ਦੇ ਜੀਵਨ ‘ਤੇ ਏਨਾਂ ਕੁ ਅਸਰ ਕੀਤਾ ਕਿ ਉਹ ਵੈਰਾਗੀ ਹੋ ਗਏ ।baba banda singh

ਹੋਰ ਪੜ੍ਹੋ : ਦਰਸ਼ਨ ਔਲਖ ਨੇ ਸ੍ਰੀ ਕਰਤਾਰਪੁਰ ਸਾਹਿਬ ‘ਚ ਟੇਕਿਆ ਮੱਥਾ, ਗੁਰੂ ਘਰ ਦੀਆਂ ਖੁਸ਼ੀਆਂ ਕੀਤੀਆਂ ਹਾਸਲ

ਕਸ਼ਮੀਰ ਤੋਂ ਨਾਂਦੇੜ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਦੀ ਮੁਲਾਕਾਤ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ । ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਤੋਂ ਉਨਾਂ ਦਾ ਨਾਂਅ ਬੰਦਾ ਸਿੰਘ ਬਹਾਦਰ ਰੱਖ ਦਿੱਤਾ । 17ਵੀਂ ਸਦੀ ‘ਚ ਜਦੋਂ ਹਿੰਦੁਸਤਾਨ ਦੀ ਧਰਤੀ ‘ਤੇ ਕਤਲੋਗਾਰਤ ਅਤੇ ਅੱਤਿਆਚਾਰ ਬਹੁਤ ਵਧ ਚੁੱਕਿਆ ਸੀ ਤਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਭ ਕੁਝ ਵਾਰ ਕੇ ਮਨੁੱਖਤਾ ਨੂੰ ਨਵੀਂ ਸਵੇਰ ਦੇ ਲਈ ਤਿਆਰ ਕਰ ਰਹੇ ਸਨ ।

baba banda singh ji,,

ਹੋਰ ਪੜ੍ਹੋ : ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਕੀਤਾ ਯਾਦ

ਬਾਬਾ ਬੰਦ ਸਿੰਘ ਬਹਾਦਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਈ ਸਿੰਘਾਂ ਦੇ ਨਾਲ ਦਿੱਲੀ ਪਾਰ ਕਰਨ ਤੋਂ ਬਾਅਦ ਸੋਨੀਪਤ, ਕੈਥਲ, ਸ਼ਾਹਬਾਦ, ਸਮਾਣਾ, ਸਢੌਰਾ, ਛੱਤ, ਬਨੂੜ ਫਤਿਹ ਕਰਦਿਆਂ ਮਾਰੋ ਮਾਰ ਕਰਦਿਆਂ ਸਰਹਿੰਦ ਵੱਲ ਚੜ੍ਹਾਈ ਕੀਤੀ ਅਤੇ ਸਰਹਿੰਦ ਫਤਿਹ ਕੀਤਾ ।

baba Banda singh ji,,

ਇਸ ਦਿਵਸ ‘ਤੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਜਾ ਰਿਹਾ ਹੈ । ਸੰਗਤਾਂ ਬਾਬਾ ਬੰਦਾ ਸਿੰਘ ਜੀ ਨੂੰ ਯਾਦ ਕਰ ਰਹੀਆਂ ਹਨ ।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕਰ ਰਹੇ ਹਨ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post