16 ਦਸੰਬਰ ਨੂੰ ਪੀਟੀਸੀ ਦੇ ਵਿਹੜੇ 'ਚ ਫਿਰ ਲੱਗਣਗੀਆਂ ਰੌਣਕਾਂ ,ਸਿਰਜਨਹਾਰੀ ਅਵਾਰਡ ਸਮਾਰੋਹ 'ਚ ਇਹ ਸਟਾਰ ਇਹ ਸਟਾਰ ਕਰਨਗੇ ਪਰਫਾਰਮ 

By  Shaminder December 13th 2018 04:25 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਦੇ ਲਈ ਜਿਉਂਦਾ ਹੈ ਅਜਿਹੇ ਬਹੁਤ ਹੀ ਘੱਟ ਲੋਕ ਨੇ । ਅਜਿਹੀਆਂ ਹੀ ਸਮਾਜ ਦੀਆਂ ਕੁਝ ਸਿਰਜਨਹਾਰੀਆਂ । ਜਿਨ੍ਹਾਂ ਨੇ ਸਮਾਜ ‘ਚ ਰਹਿੰਦਿਆਂ ਹੋਇਆਂ ਸਮਾਜ ਭਲਾਈ ਲਈ ਕਈ ਕਾਰਜ ਕੀਤੇ । ਮੁਸ਼ਕਿਲ ਹਾਲਾਤਾਂ ਅਤੇ ਸਮਾਜ ਦੀ ਪਰਵਾਹ ਕੀਤੇ ਬਗੈਰ ਇਹ ਸਿਰਜਨਹਾਰੀਆਂ ਆਪਣੀ ਮੰਜ਼ਿਲ ਵੱਲ ਅੱਗੇ ਵੱਧਦੀਆਂ ਗਈਆਂ ਅਤੇ ਆਖਿਰਕਾਰ ਇਨ੍ਹਾਂ ਨੇ ਉਹ ਮੁਕਾਮ ਹਾਸਲ ਵੀ ਕੀਤੇ ਜਿਨ੍ਹਾਂ ਦੇ ਖੁਆਬ ਇਨ੍ਹਾਂ ਨੇ ਵੇਖੇ ਸਨ ।

ਹੋਰ ਵੇਖੋ :Search ਸਿਰਜਨਹਾਰੀ ਸਿਰਜਨਹਾਰੀ ਦੇ ਮੰਚ ‘ਤੇ ਡਾਕਟਰ ਨੀਲਮ ਸੋਢੀ ਦਾ ਹੋਵੇਗਾ ਸਨਮਾਨ

sirjanhaari

ਨੰਨ੍ਹੀ ਛਾਂ ਦੇ ਦਸ ਸਾਲ ਪੂਰੇ ਹੋਣ ‘ਤੇ ਇਨ੍ਹਾਂ ਸਿਰਜਨਹਾਰੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਸੱਜੇਗੀ ਇੱਕ ਸੈਲੀਬਰੇਸ਼ਨ ਦੀ ਸ਼ਾਮ । ਸਿਰਜਨਹਾਰੀ ਸਨਮਾਨ ਨਾਰੀ ਦਾ ਐਵਾਰਡ ਨਾਈਟ ਅਤੇ ਇਸ ਸ਼ਾਮ ਨੂੰ ਹੋਰ ਵੀ ਊਰਜਾਵਾਨ ਅਤੇ ਰੰਗੀਨ ਬਨਾਉਣ ਲਈ ਆ ਰਹੇ ਨੇ ਭੰਗੜਾ ਕੁਈਨ ਮਿਸ ਪੂਜਾ ਅਤੇ ਸੂਫੀਆਨਾ ਅੰਦਾਜ਼ ਲਈ ਜਾਣੇ ਜਾਂਦੇ ਹਰਸ਼ਦੀਪ ਕੌਰ ।

https://www.facebook.com/ptcpunjabi/videos/1910381092391190/

ਇਸ ਦੇ ਨਾਲ ਹੀ ਇਸ ਸ਼ਾਮ ਨੂੰ ਹੋਰ ਵੀ ਖੁਬਸੂਰਤ ਬਣਾਏਗੀ ਸੂਫੀ ਸਟਾਰਸ ਹਸ਼ਮਤ ਅਤੇ ਸੁਲਤਾਨਾ ਦੀ ਜੋੜੀ । ਜੋ ਇਸ ਸ਼ਾਮ ਨੂੰ ਸੂਫੀਆਨਾ ਰੰਗ ਕੇ ਰੰਗ ਕੇ ਇਸ ਸ਼ੋਅ ‘ਚ ਮੌਜੂਦ ਲੋਕਾਂ ਨੂੰ ਉਸ ਰੁਹਾਨੀਅਤ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ।

ਇਸ ਦੇ ਨਾਲ ਹੀ ਮੁੰਬਈ ਰੌਕਰਸ ਵੱਲੋਂ ਸ਼ੈਡੋ ਡਾਂਸ ਪਰਫਾਰਮੈਂਸ ਵੀ ਪੇਸ਼ ਕੀਤੇ ਜਾਣਗੇ। ਇੱਥੇ ਹੀ ਬਸ ਨਹੀਂ ਗੁਰਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਗਤਕਾ ਪਰਫਾਰਮੈਂਸ ਵੀ ਵਿਖਾਈ ਜਾਏਗੀ ।

gurvinder kaur

Related Post