ਮੋਹਾਲੀ 'ਚ ਸਿਰਜਨਹਾਰੀਆਂ ਦਾ ਹੋਵੇਗਾ ਸਨਮਾਨ ,ਪੀਟੀਸੀ ਵੱਲੋਂ ਕਰਵਾਇਆ ਜਾ ਰਿਹਾ ਸਨਮਾਨ ਸਮਾਰੋਹ ,ਰੰਗਾ ਰੰਗ ਪ੍ਰੋਗਰਾਮ ਦਾ ਵੀ ਹੋਵੇਗਾ ਪ੍ਰਬੰਧ 

By  Shaminder December 10th 2018 02:12 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਜੋ ਦੂਜਿਆਂ ਦੇ ਲਈ ਜਿਉਂਦਾ ਹੈ ਅਜਿਹੇ ਬਹੁਤ ਹੀ ਘੱਟ ਲੋਕ ਨੇ । ਅਜਿਹੀਆਂ ਹੀ ਸਮਾਜ ਦੀਆਂ ਕੁਝ ਸਿਰਜਨਹਾਰੀਆਂ । ਜਿਨ੍ਹਾਂ ਨੇ ਸਮਾਜ 'ਚ ਰਹਿੰਦਿਆਂ ਹੋਇਆਂ ਸਮਾਜ ਭਲਾਈ ਲਈ ਕਈ ਕਾਰਜ ਕੀਤੇ । ਮੁਸ਼ਕਿਲ ਹਾਲਾਤਾਂ ਅਤੇ ਸਮਾਜ ਦੀ ਪਰਵਾਹ ਕੀਤੇ ਬਗੈਰ ਇਹ ਸਿਰਜਨਹਾਰੀਆਂ ਆਪਣੀ ਮੰਜ਼ਿਲ ਵੱਲ ਅੱਗੇ ਵੱਧਦੀਆਂ ਗਈਆਂ ਅਤੇ ਆਖਿਰਕਾਰ ਇਨ੍ਹਾਂ ਨੇ ਉਹ ਮੁਕਾਮ ਹਾਸਲ ਵੀ ਕੀਤੇ ਜਿਨ੍ਹਾਂ ਦੇ ਖੁਆਬ ਇਨ੍ਹਾਂ ਨੇ ਵੇਖੇ ਸਨ । ਨੰਨ੍ਹੀ ਛਾਂ ਦੇ ਦਸ ਸਾਲ ਪੂਰੇ ਹੋਣ 'ਤੇ ਇਨ੍ਹਾਂ ਸਿਰਜਨਹਾਰੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਸੱਜੇਗੀ ਇੱਕ ਸੈਲੀਬਰੇਸ਼ਨ ਦੀ ਸ਼ਾਮ ।

ਹੋਰ ਵੇਖੋ : ਸਿਰਜਨਹਾਰੀ ਪ੍ਰੋਗਰਾਮ ‘ਚ ਇਸ ਵਾਰ ਵੇਖੋ ਮਹਾਨ ਸੋਚ ਨੂੰ ਉਡਾਰੀ ਦੇਣ ਵਾਲੇ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ ਨੂੰ

https://www.facebook.com/ptcpunjabi/videos/1910381092391190/

ਸਿਰਜਨਹਾਰੀ ਸਨਮਾਨ ਨਾਰੀ ਦਾ ਐਵਾਰਡ ਨਾਈਟ ਅਤੇ ਇਸ ਸ਼ਾਮ ਨੂੰ ਹੋਰ ਵੀ ਊਰਜਾਵਾਨ ਅਤੇ ਰੰਗੀਨ ਬਨਾਉਣ ਲਈ ਆ ਰਹੇ ਨੇ ਭੰਗੜਾ ਕੁਈਨ ਮਿਸ ਪੂਜਾ ਅਤੇ ਸੂਫੀਆਨਾ ਅੰਦਾਜ਼ ਲਈ ਜਾਣੇ ਜਾਂਦੇ ਹਰਸ਼ਦੀਪ ਕੌਰ । ਇਸ ਦੇ ਨਾਲ ਹੀ ਇਸ ਸ਼ਾਮ ਨੂੰ ਹੋਰ ਵੀ ਖੁਬਸੂਰਤ ਬਣਾਏਗੀ ਸੂਫੀ ਸਟਾਰਸ ਹਸ਼ਮਤ ਅਤੇ ਸੁਲਤਾਨਾ ਦੀ ਜੋੜੀ । ਜੋ ਇਸ ਸ਼ਾਮ ਨੂੰ ਸੂਫੀਆਨਾ ਰੰਗ ਕੇ ਰੰਗ ਕੇ ਇਸ ਸ਼ੋਅ 'ਚ ਮੌਜੂਦ ਲੋਕਾਂ ਨੂੰ ਉਸ ਰੁਹਾਨੀਅਤ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ।

ਹੋਰ ਵੇਖੋ : ਸਿਰਜਨਹਾਰੀ ‘ਚ ਇਸ ਵਾਰ ਵੇਖੋ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ

sirjanhaari sirjanhaari

 

ਇਸ ਦੇ ਨਾਲ ਹੀ ਮੁੰਬਈ ਰੌਕਰਸ ਵੱਲੋਂ ਸ਼ੈਡੋ ਡਾਂਸ ਪਰਫਾਰਮੈਂਸ ਵੀ ਪੇਸ਼ ਕੀਤੇ ਜਾਣਗੇ। ਇੱਥੇ ਹੀ ਬਸ ਨਹੀਂ ਗੁਰਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਗਤਕਾ ਪਰਫਾਰਮੈਂਸ ਵੀ ਵਿਖਾਈ ਜਾਏਗੀ ।

gurvinder kaur gurvinder kaur

ਇਸ ਦੇ ਨਾਲ ਪੰਜਾਬ ਦਾ ਲੋਕ ਨਾਚ ਸੰਮੀ 'ਤੇ ਪੰਜਾਬੀ ਯੂਨੀਵਰਸਿਟੀ 'ਵੁਮੈਨ ਫੋਕ ਗਰੁੱਪ' ਵੱਲੋਂ ਪਰਫਾਰਮੈਂਸ ਦਿੱਤੀ ਜਾਏਗੀ । ਸਤਿੰਦਰ ਸੱਤੀ ਇਸ ਸ਼ੋਅ ਨੂੰ ਹੋਸਟ ਕਰਨਗੇ ।

satinder satti satinder satti

ਸੋ ਪੀਟੀਸੀ ਪੰਜਾਬ ਦਾ ਇਹ ਸਨਮਾਨ ਸਮਾਰੋਹ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ਸੋਲਾਂ ਦਸੰਬਰ ਨੂੰ ਦਿਨ ਐਤਵਾਰ ,ਸ਼ਾਮ ਪੰਜ ਵਜੇ ਜੇ.ਐੱਲ.ਪੀ.ਐੱਲ ਗਰਾਊਂਡ ,ਸੈਕਟਰ -66 ਏ ,ਏਅਰਪੋਰਟ ਰੋਡ ,ਮੋਹਾਲੀ ।

Related Post