ਸਿਰਜਨਹਾਰੀ ਪ੍ਰੋਗਰਾਮ 'ਚ ਇਸ ਵਾਰ ਵੇਖੋ ਮਹਾਨ ਸੋਚ ਨੂੰ ਉਡਾਰੀ ਦੇਣ ਵਾਲੇ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ ਨੂੰ 

By  Shaminder November 29th 2018 12:38 PM

ਸਿਰਜਨਹਾਰੀ 'ਚ ਇਸ ਵਾਰ ਵੇਖੋ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਨੰਨ੍ਹੀ ਛਾਂ ਫਾਊਂਡੇਸ਼ਨ ਚਲਾਈ ਹੋਈ ਹੈ ਅਤੇ ਇਹ ਸੰਸਥਾ ਦੋ ਹਜ਼ਾਰ ਅੱਠ ਤੋਂ ਕੰਮ ਕਰ ਰਹੀ ਹੈ । ਇਸ ਸੰਸਥਾ ਵੱਲੋਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਦਾ ਸੰਤੁਲਨ ਬਣਾਏ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਹੀ ਨਹੀਂ ਇਸ ਸੰਸਥਾ ਵੱਲੋਂ ਬੱਚੀਆਂ ਪ੍ਰਤੀ ਲੋਕਾਂ ਨੂੰ ਸੋਚ ਬਦਲਣ ਲਈ ਜਾਗਰੂਕਤਾ ਮੁਹਿੰਮਾ ਵੀ ਸਮੇਂ-ਸਮੇਂ 'ਤੇ ਚਲਾਈਆਂ ਜਾ ਰਹੀਆਂ ਨੇ ।

ਹੋਰ ਵੇਖੋ:ਸਿਰਜਨਹਾਰੀ ‘ਚ ਇਸ ਵਾਰ ਵੇਖੋ ਗਤਕੇ ‘ਚ ਮਹਾਰਤ ਹਾਸਿਲ ਕਰਨ ਵਾਲੀ ਗੁਰਵਿੰਦਰ ਕੌਰ

https://www.youtube.com/watch?v=HEYxKy07MTI

ਇਸ ਤੋਂ ਇਲਾਵਾ ਇਨਸਾਨੀਅਤ ਦੀ ਭਲਾਈ ਲਈ ਹੋਰ ਵੀ ਕਈ ਕਾਰਜ ਕੀਤੇ ਜਾ ਰਹੇ ਨੇ । ਇਹੀ ਨਹੀਂ ਵਾਤਾਵਰਣ ਨੂੰ ਬਚਾਉਣ ਲਈ ਵੀ ਸੰਸਥਾ ਕਈ ਕੋਸ਼ਿਸ਼ਾਂ ਕਰ ਰਹੀ ਹੈ । ਧੀਆਂ ਬਚਾਓ,ਰੁੱਖ ਲਗਾਓ ਦਾ ਨਾਅਰਾ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਜਾ ਰਹੀ ਸੰਸਥਾ ਵੱਲੋਂ ਦਿੱਤਾ ਜਾ ਰਿਹਾ ਹੈ ।

ਹੋਰ ਵੇਖੋ:ਵੇਖੋ ‘ਸਿਰਜਨਹਾਰੀ’ ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ

harsimrat kaur badal harsimrat kaur badal

ਇਸ ਤੋਂ ਇਲਾਵਾ ਸਿਰਜਨਹਾਰੀ 'ਚ ਇੱਕ ਹੋਰ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ । ਪੰਜਾਬ ਦੇ ਪ੍ਰਸਿੱਧ ਪੰਜਾਬੀ ਅਖਬਾਰ ਅਜੀਤ ਦੀ ਸੀਨੀਅਰ ਕਾਰਜਕਾਰੀ ਅਧਿਕਾਰੀ ਦੇ ਤੌਰ 'ਤੇ ਕੰਮ ਕਰ ਰਹੇ ਗੁਰਜੋਤ ਕੌਰ ਦੇ ਨਾਲ ।ਉਹ ਅਜੀਤ ਅਖਬਾਰ 'ਚ ਕਾਰਜਕਾਰੀ ਅਧਿਕਾਰੀ ਦੇ ਨਾਲ-ਨਾਲ ਇੱਕ ਸਮਾਜ ਸੇਵੀ ਦੇ ਤੌਰ 'ਤੇ ਵੀ ਕੰਮ ਕਰ ਰਹੇ ਹਨ ।

gurjot kaur gurjot kaur

ਉਹ ਪੀਟੀਸੀ ਪੰਜਾਬੀ ਦੇ ਲੜੀਵਾਰ ਪ੍ਰੋਗਰਾਮ 2018 ਦੇ ਜਿਊਰੀ ਵੀ ਹਨ ।ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਨੂੰ ਵੇਖਣਾ ਨਾ ਭੁੱਲਣਾ ਇਸ ਐਤਵਾਰ ਸ਼ਾਮ ਸੱਤ ਵਜੇ ਪ੍ਰੋਗਰਾਮ ਸਿਰਜਨਹਾਰੀ 'ਚ ਦਿੱਵਿਆ ਦੱਤਾ ਦੇ ਨਾਲ ਪੀਟੀਸੀ ਪੰਜਾਬੀ 'ਤੇ ।

Related Post