ਵੇਖੋ 'ਸਿਰਜਨਹਾਰੀ' ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ 'ਤੇ 

By  Shaminder November 3rd 2018 12:41 PM

ਪੀਟੀਸੀ ਪੰਜਾਬੀ 'ਤੇ ਇਸ ਐਤਵਾਰ ਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ।ਅਜਿਹੀਆਂ ਦੋ ਸਿਰਜਨਹਾਰੀਆਂ ਨਾਲ ਜਿਨ੍ਹਾਂ ਨੇ ਸਮਾਜ ਦੀ ਭਲਾਈ ਲਈ ਕਈ ਕੰਮ ਕੀਤੇ । 'ਸਿਰਜਨਹਾਰੀ' ਚਾਰ ਨਵੰਬਰ ਸ਼ਾਮ ਸੱਤ ਵਜੇ ਪ੍ਰਸਾਰਤ ਹੋਣ ਵਾਲੇ ਇਸ ਪ੍ਰੋਗਰਾਮ 'ਚ ਇਸ ਵਾਰ ਅਮਰਜੀਤ ਕੌਰ ਢਿੱਲੋਂ ਅਤੇ ਪ੍ਰਗਿੱਆ ਸਿੰਘ ਦੇ ਨਾਲ । ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਵੀ ਹਾਰ ਨਹੀਂ ਮੰਨੀ । ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰਜੀਤ ਕੌਰ ਢਿੱਲੋਂ ਦੇ ਬਾਰੇ ।

ਹੋਰ ਵੇਖੋ : ਸਿਰਜਨਹਾਰੀਆਂ ਨੂੰ ਸਲਾਮ ਕਰਦਾ ਪ੍ਰੋਗਰਾਮ ‘ਸਿਰਜਨਹਾਰੀ’

Amarjeet Dhillon Amarjeet Dhillon

ਜੋ ਸਮਾਜ ਦੇ ਉਨ੍ਹਾਂ ਲੋਕਾਂ ਦੀ ਸੇਵਾ ਨੂੰ ਸਮਰਪਿਤ ਹਨ ਜਿਨ੍ਹਾਂ ਦੇ ਕੋਲ ਆਖਰੀ ਸਮੇਂ ਅੰਤਮ ਵਿਦਾਈ ਲੈਣ ਲਈ ਕੋਈ ਨਹੀਂ ਹੁੰਦਾ । ਉਹ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਲਾਵਾਰਸ ਹੁੰਦੇ ਹਨ ਅਤੇ ਅੰਤ ਸਮੇਂ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵੀ ਕੋਈ ਮੌਜੂਦ ਨਹੀਂ ਹੁੰਦਾ ।ਉਨ੍ਹਾਂ ਨੇ ਗਰੀਬ ਅਤੇ ਮਜ਼ਲੂਮ ਲੋਕਾਂ ਦੀ ਮਦਦ ਕਰਨ ਦਾ ਬੀੜਾ ੧੯੯੧ 'ਚ ਚੁੱਕਿਆ ਸੀ ।ਜਦੋਂ ਉਨ੍ਹਾਂ ਨੇ ਇੱਕ ਗਰੀਬ ਗੰਨਮੈਨ ਦੇ ਲੜਕੇ ਦੀ ਮੱਦਦ ਕੀਤੀ ਸੀ ਅਤੇ ਉਸ ਦਿਨ ਤੋਂ ਲੈ ਕੇ ਗਰੀਬ ਮਰੀਜ਼ਾਂ ਅਤੇ ਮਜ਼ਲੂਮਾਂ ਦੀ ਮੱਦਦ ਉਹ ਲਗਾਤਾਰ ਕਰਦੇ ਆ ਰਹੇ ਨੇ ।

Sirjanhaari Sirjanhaari

ਇਸ ਤੋਂ ਇਲਾਵਾ ਸਿਰਜਨਹਾਰੀ 'ਚ ਅਸੀਂ ਤੁਹਾਨੂੰ ਮਿਲਾਵਾਂਗੇ ਪ੍ਰਗਿੱਆ ਸਿੰਘ ਦੇ ਨਾਲ । ਜਿਨ੍ਹਾਂ ਨੂੰ ਐਸਿਡ ਅਟੈਕ ਦਾ ਸ਼ਿਕਾਰ ਹੋਣਾ ਪਿਆ ਇਹ ਐਸਿਡ ਅਟੈਕ ਕਿਸ ਹੋਰ ਨੇ ਨਹੀਂ ਬਲਕਿ ਉਸ ਸ਼ਖਸ ਨੇ ਕੀਤਾ ਜੋ ਉਸ ਨੂੰ ਚਾਹੁੰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ।

ਪਰ ਉਹ ਹੁਣ ਉਨ੍ਹਾਂ ਐਸਿਡ ਅਟੈਕ ਨਾਲ ਪੀੜਤ ਕੁੜੀਆਂ ਦੀ ਮਦਦ ਕਰ ਰਹੀ ਹੈ ਅਤੇ ਆਪਣੇ ਨਿੱਜੀ ਖਰਚ 'ਤੇ ਉਨ੍ਹਾਂ ਦਾ ਇਲਾਜ ਕਰਵਾਉਂਦੀ ਹੈ । ਸੋ ਸਮਾਜ 'ਚ ਸੰਘਰਸ਼ ਕਰ ਰਹੀਆਂ ਇਨ੍ਹਾਂ ਸਿਰਜਨਹਾਰੀਆਂ ਨੂੰ ਜਾਨਣ ਲਈ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ 'ਤੇ ਐਤਵਾਰ ਸ਼ਾਮ ਨੂੰ ਸੱਤ ਵਜੇ ।

Related Post