ਸਨਮਾਨ ਸਿਰਜਨਹਾਰੀ ਦਾ ਵਿੱਚ ਨਿੱਕੀ ਪਵਨ ਕੌਰ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ ,ਜ਼ਰੂਰਤਮੰਦ ਰੋਗੀਆਂ ਦੀ ਮੱਦਦ ਦਾ ਚੁੱਕਿਆ ਬੀੜਾ 

By  Shaminder December 12th 2018 04:15 PM

'ਸਿਰਜਨਹਾਰੀ'  ਪੀਟੀਸੀ ਪੰਜਾਬੀ ਦੀ ਅਜਿਹੀ ਨਿਵੇਕਲੀ ਪੇਸ਼ਕਸ਼ ਜੋ ਤੁਹਾਨੂੰ ਲਗਾਤਾਰ ਜਾਣੂ ਕਰਵਾ ਰਹੀ ਹੈ ਅਜਿਹੀਆਂ ਔਰਤਾਂ ਨਾਲ ਜਿਨ੍ਹਾਂ ਨੇ ਸਮਾਜ ਲਈ ਕੁਝ ਨਾ ਕੁਝ ਕੀਤਾ ।ਸਮਾਜ ਦੀ ਭਲਾਈ ਲਈ ਵੱਖ –ਵੱਖ ਖੇਤਰਾਂ 'ਚ ਕੰਮ ਕਰਨ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਦੇ ਸਨਮਾਨ 'ਚ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ । ਜੋ ਮੋਹਾਲੀ ਚੰਡੀਗੜ੍ਹ ਦੀ ਰਹਿਣ ਵਾਲੀ ਨਿੱਕੀ ਪਵਨ ਕੌਰ ਨੇ ।ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੁਨੀਆ 'ਚ ਅਜਿਹੇ ਲੋਕ ਬਹੁਤ ਹੀ ਘੱਟ ਹੁੰਦੇ ਨੇ ਜੋ ਹੋਰਾਂ ਦੀ ਜ਼ਿੰਦਗੀ ਲਈ ਆਪਣਾ ਜੀਵਨ ਉਨ੍ਹਾਂ ਦੇ ਲੇਖੇ ਲਾ ਦਿੰਦੇ ਨੇ ਅਤੇ ਨਿੱਕੀ ਪਵਨ ਕੌਰ ਉਨ੍ਹਾਂ ਸ਼ਖਸੀਅਤਾਂ ਵਿੱਚੋਂ ਹੀ ਹਨ ।

ਹੋਰ ਵੇਖੋ: ਸਿਰਜਨਹਾਰੀ ਪ੍ਰੋਗਰਾਮ ‘ਚ ਇਸ ਵਾਰ ਵੇਖੋ ਨੰਨ੍ਹੀ ਛਾਂ ਫਾਊਂਡੇਸ਼ਨ ਨੂੰ ਚਲਾਉਣ ਵਾਲੀ ਮਹਾਨ ਸ਼ਖਸੀਅਤ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ

ਜਿਨ੍ਹਾਂ ਨੇ ਜ਼ਰੂਰਤਮੰਦਾਂ ਦੀ ਮੱਦਦ ਬੜੇ ਹੀ ਨਿਰਸਵਾਰਥ ਭਾਵ ਨਾਲ ਕੀਤੀ । ਕਿਵੇਂ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮੱਦਦ ਦਾ ਬੀੜਾ ਚੁੱਕਿਆ ਉਨ੍ਹਾਂ ਦੀ ਪੂਰੀ ਕਹਾਣੀ ਨੂੰ ਪੀਟੀਸੀ ਪੰਜਾਬੀ ਦੇ ਪ੍ਰੋਗਰਾਮ 'ਚ ਵਿਖਾਇਆ ਗਿਆ ।  ਇਨ੍ਹਾਂ ਸਿਰਜਨਹਾਰੀਆਂ ਦੇ ਸਨਮਾਨ 'ਚ ਪੀਟੀਸੀ ਪੰਜਾਬੀ ਵੱਲੋਂ  'ਚ ।੨੨ ਸਤੰਬਰ ਸ਼ਨਿੱਚਰਵਾਰ ਰਾਤ ਨੂੰ ਅੱਠ ਵਜੇ ਉਨ੍ਹਾਂ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਗਏ ਇਨ੍ਹਾਂ ਉਪਰਾਲਿਆਂ ਬਾਰੇ ਜਾਣੂ ਕਰਵਾਇਆ ਗਿਆ ਸੀ।ਉਨ੍ਹਾਂ ਨੇ ਜ਼ਰੂਰਤਮੰਦ ਲੋਕਾਂ ਦੀ ਰੀੜ ਦੀ ਹੱਡੀ ਨਾਲ ਸਬੰਧਤ ਬਿਮਾਰੀਆਂ ਅਤੇ ਦਿਮਾਗੀ ਤੌਰ 'ਤੇ ਜ਼ਖਮੀ ਲੋਕਾਂ ਦੀ ਮੱਦਦ ਲਈ ਕਈ ਉਪਰਾਲੇ ਕੀਤੇ ।

ਹੋਰ ਵੇਖੋ: ਜਨਮਦਿਨ ਉੱਤੇ ਸੁਪਰਸਟਾਰ ਰਜਨੀਕਾਂਤ ਨੇ ਫੈਂਨਜ਼ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ

ਇਸ ਦੇ ਨਾਲ ਹੀ ਨਿੱਕੀ ਪਵਨ ਕੌਰ ਨੇ 2016 'ਚ ਅਜਿਹੇ ਲੋਕਾਂ ਦੀ ਮੱਦਦ ਲਈ ਇੱਕ ਕੇਂਦਰ ਵੀ ਬਣਾਇਆ ਜਿਸਦਾ ਉਦਘਾਟਨ ਸਾਂਸਦ ਕਿਰਣ ਖੇਰ ਨੇ ਕੀਤਾ ਸੀ ਅਤੇ ਇਹ ਕੇਂਦਰ ਉੱਤਰ ਭਾਰਤ  'ਚ ਆਪਣੀ ਤਰਾਂ੍ਹ ਦਾ ਇਹ ਪਹਿਲਾ ਸੈਂਟਰ ਹੈ ।ਇਸ ਕੇਂਦਰ 'ਚ ਸਪਾਈਨਲ ਅਤੇ ਬ੍ਰੇਨ ਨਾਲ ਸਬੰਧਤ ਹਰ ਤਰ੍ਹਾਂ ਦੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਪੈਸਿਆਂ ਦੀ ਕਮੀ ਕਾਰਨ ਅਕਸਰ ਮੌਤ ਦੇ ਆਗੌਸ਼ 'ਚ ਸਮਾ ਜਾਂਦੇ ਨੇ । ਕਿਸ ਤਰ੍ਹਾਂ ਨਿੱਕੀ ਪਵਨ ਕੌਰ ਨੇ ਜ਼ਰੂਰਮੰਦ ਮਰੀਜ਼ਾਂ ਦੀ ਮੱਦਦ ਲਈ ਬੀੜਾ ਚੁੱਕਿਆ ।ਮੋਹਾਲੀ 'ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।ਸੋ ਪੀਟੀਸੀ ਪੰਜਾਬੀ ਦਾ ਇਹ ਸਨਮਾਨ ਸਮਾਰੋਹ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ਸੋਲਾਂ ਦਸੰਬਰ ਨੂੰ ਦਿਨ ਐਤਵਾਰ ,ਸ਼ਾਮ ਪੰਜ ਵਜੇ ਜੇ.ਐੱਲ.ਪੀ.ਐੱਲ ਗਰਾਊਂਡ ,ਸੈਕਟਰ -66 ਏ ,ਏਅਰਪੋਰਟ ਰੋਡ ,ਮੋਹਾਲੀ ।

Related Post