ਭਰਾ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਦਾ ਵੀਡੀਓ ਸਾਂਝਾ ਕਰਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ

By  Shaminder June 27th 2022 05:26 PM

ਸਿੱਧੂ ਮੂਸੇਵਾਲਾ (Sidhu Moose Wala)  ਦਾ ਦਿਹਾਂਤ ਬੀਤੀ 29 ਮਈ ਨੂੰ ਹੋ ਗਿਆ ਸੀ । ਪਰ ਲੋਕਾਂ ਦੇ ਜ਼ਹਿਨ ‘ਚ ਹਾਲੇ ਤੱਕ ਸਿੱਧੂ ਮੂਸੇਵਾਲਾ ਵੱਸਿਆ ਹੋਇਆ ਹੈ ਅਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ । ਉਸ ਦੀ ਭੈਣ ਅਫਸਾਨਾ ਖ਼ਾਨ (Afsana Khan)  ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੇ ਇਹ ਦੋਵੇਂ ਬੱਚੇ ਹਨ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ, ਹੁਣ ਖੁਦ ਬਣਨ ਜਾ ਰਹੇ ਹਨ ਮਾਪੇ, ਕੀ ਤੁਸੀਂ ਪਛਾਣਿਆ?

ਦੋਵੇਂ ਜਣੇ ਇਸ ਵੀਡੀਓ ‘ਚ ਬਹੁਤ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਹੋਈ ਸੀ ਅਤੇ ਹਰ ਸਾਲ ਰੱਖੜੀ ਦੇ ਮੌਕੇ ‘ਤੇ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨਣ ਦੇ ਲਈ ਜਾਂਦੀ ਸੀ ।

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇਵਾਲਾ ਦਾ ‘ਅਪਮਾਨ’ ਕਰਨ ‘ਤੇ ਦਿੱਤੀ ਸਫ਼ਾਈ, ਕਿਹਾ ‘ਮੈਂ ਉਸ ਦਾ ਅਪਮਾਨ ਕਿਵੇਂ ਕਰ ਸਕਦਾ ਹਾਂ’

ਪਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੱੁੱਟ ਚੁੱਕੀ ਹੈ ਅਤੇ ਭਰਾ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸ਼ੇਅਰ ਕਰ ਕੇ ਭਾਵੁਕ ਜੋ ਜਾਂਦੀ ਹੈ । ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤ ਵੀ ਕੀਤੇ ਸਨ । ਜਿਸ ‘ਚ ਉਸ ਦਾ ਧੱਕਾ ਗੀਤ ਪ੍ਰਸ਼ੰਸਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ।

Afsana khan,-min image From instagram

ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਅਤੇ ਮੌਤ ਤੋਂ ਬਾਅਦ ਰਿਲੀਜ਼ ਹੋਏ ਉਸ ਦੇ ਗੀਤ ਐੱਸਵਾਈਐੱਲ  ਨੇ ਤਾਂ ਤਹਿਲਕਾ ਮਚਾ ਦਿੱਤਾ ਹੈ । ਜਿਸ ਤੋਂ ਬਾਅਦ ਉਸ ਦਾ ਗੀਤ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਹੈ ।

 

View this post on Instagram

 

A post shared by Afsana Khan ?? Afsaajz (@itsafsanakhan)

Related Post