ਰਾਮ ਮੰਦਰ ਦੇ ਭੂਮੀ ਪੂਜਨ ਮੌਕੇ ‘ਰਾਮਾਇਣ’ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੇ ਇਸ ਤਰ੍ਹਾਂ ਦਿੱਤੀ ਵਧਾਈ

By  Shaminder August 5th 2020 12:03 PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਕਾਰਜ ਲਈ ਭੂਮੀ ਪੂਜਨ ਕਰਨਗੇ । ਕਈ ਸਾਲਾਂ ਬਾਅਦ ਸ੍ਰੀ ਰਾਮਚੰਦਰ ਜੀ ਦੇ ਘਰ ‘ਚ ਉਨ੍ਹਾਂ ਦਾ ਮੰਦਰ ਬਣਾਇਆ ਜਾਵੇਗਾ । ਇਸ ਨੂੰ ਲੈ ਕੇ ਪੂਰੇ ਦੇਸ਼ ‘ਚ ਚਾਅ ਤੇ ਉਤਸ਼ਾਹ ਦਾ ਮਾਹੌਲ ਹੈ ।ਅਜਿਹੇ ‘ਚ ਰਾਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੇ ਵੀ ਰਾਮ ਮੰਦਰ ਬਣਨ ‘ਤੇ ਖੁਸ਼ੀ ਜਤਾਈ ਹੈ ।

https://www.instagram.com/p/CDfuP2XpE73/

ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਰਾਮ ਮੰਦਰ ਲਈ ਭੂਮੀ ਪੂਜਨ ਦੇ ਮੌਕੇ ‘ਤੇ ਵਧਾਈ ਦੇ ਰਹੇ ਹਨ । ਉਹ ਇਸ ਵੀਡੀਓ ‘ਚ ਕਹਿ ਰਹੇ ਨੇ ‘ਜੈ ਸੀਆ ਰਾਮ, ਆਪ ਸਾਰਿਆਂ ਨੂੰ ਖੂਬ ਖੂਬ ਵਧਾਈ । ਰਾਮ ਮੰਦਰ ਦੇ ਭੂਮੀ ਪੂਜਨ ਦੇ ਮੌਕੇ ‘ਤੇ ਜੋਤ ਸੇ ਜੋਤ ਜਲਾਤੇ ਚਲੋ ਰਾਮ ਕਾ ਨਾਮ ਜਪਤੇ ਚਲੋ ਜੈ ਸੀਆ ਰਾਮ’।ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ‘ਚ ਸ਼ਾਮਿਲ ਹੋ ਰਹੇ ਨੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਸਾਲਾਂ ਬਾਅਦ ਅਯੁੱਧਿਆ ਪਹੁੰਚੇ ਹਨ ਅਤੇ ਇਸ ਤੋਂ ਪਹਿਲਾਂ ਉਹ 1992 ਵਿੱਚ ਅਯੁੱਧਿਆ ਆਏ ਸੀ। ਉਸ ਸਮੇਂ ਉਹ ਰਾਮ ਮੰਦਰ ਅੰਦੋਲਨ ਦਾ ਹਿੱਸਾ ਸੀ ਅਤੇ ਇਸ ਸਮੇਂ ਉਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਅਯੁੱਧਿਆ ਪਹੁੰਚੇ ਹਨ ਤੇ ਉਹ ਰਾਮਲਾਲਾ ਦੇ ਦਰਸ਼ਨ ਕਰਨਗੇ।

Related Post